ਪਾਕਿਸਤਾਨ ਦੀ ਸਿਆਸਤ ਲਈ ਅੱਜ ਅਹਿਮ ਦਿਨ ਹੈ ਕਿਉਂਕਿ ਨੈਸ਼ਨਲ ਅਸੈਂਬਲੀ ਵਿੱਚ ਵੋਟਿੰਗ ਹੋਣੀ ਹੈ। ਇਮਰਾਨ ਖਾਨ ਸਰਕਾਰ ਰਹੇਗੀ ਜਾਂ ਨਹੀਂ, ਇਹ ਤਾਂ ਵੋਟਿੰਗ ਤੋਂ ਬਾਅਦ ਹੀ ਤੈਅ ਹੋਵੇਗਾ।
ਦੱਸ ਦੇਈਏ ਕਿ ਪਾਕਿਸਤਾਨ ਸੰਸਦ ਵਿੱਚ ਕੁਲ ਸਾਂਸਦਾਂ ਦੀ ਗਿਣਤੀ 342 ਹੈ, ਯਾਨੀ ਇਮਰਾਨ ਨੂੰ ਫਲੋਰ ਟੈਸਟ ਪਾਸ ਕਰਨ ਲਈ 172 ਵੋਟਾਂ ਹਾਸਲ ਕਰਨੀਆਂ ਹੋਣਗੀਆਂ ਪਰ ਮੌਜੂਦਾ ਸਮੇਂ ਵਿੱਚ ਇਮਰਾਨ ਖਾਨ ਦੀ ਸਰਕਾਰ ਨੂੰ 142 ਸਾਂਸਦਾਂ ਦਾ ਹੀ ਸਮਰਥਨ ਹਾਸਲ ਹੈ, ਜਦਕਿ ਵਿਰੋਧੀ ਧਿਰ ਆਪਣੇ ਨਾਲ 199 ਸਾਂਸਦ ਹੋਣ ਦਾ ਦਾਵਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਦੀ ਬੈਠਕ ਵਿੱਚ ਅਹਿਮ ਫੈਸਲਾ ਹੋਇਆ ਹੈ। ਬੈਠਕ ਵਿੱਚ ਧਮਕੀ ਭਰੇ ਪੱਤਰ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪੱਤਰ ਨੂੰ ਨੈਸ਼ਨਲ ਅਸੈਂਬਲੀ ਦੇ ਸਪੀਕਰ, ਸੀਨੇਟ ਦੇ ਸਭਾਪਤੀ, ਚੀਫ਼ ਜਸਟਿਸ ਨਾਲ ਸਾਂਝਾ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉਥੇ ਹੀ ਪਾਕਿਸਤਾਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਤੇ ਡਿਪਟੀ ਸਪੀਕਰ ਨੂੰ ਵੀ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਰਾਤ 12 ਵਜੇ ਤੱਕ ਬੇਭਰੋਸਗੀ ਮਤੇ ‘ਤੇ ਵੋਟਿੰਗ ਨਹੀਂ ਹੁੰਦੀ ਤਾਂ ਫਿਰ ਇਮਰਾਨ ਖਾਨ, ਸਪੀਕਰ ਤੇ ਡਿਪਟੀ ਸਪੀਕਰ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਮਰਾਨ ਖਾਨ ਤੇ ਸਪੀਕਰ ਵਿਚਾਲੇ ਗੱਲਬਾਤ ਜਾਰੀ ਹੈ। ਇਮਰਾਨ ਖਾਨ ਸੰਸਦ ਭਵਨ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੇ ਆਫਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਅਧਿਕਾਰੀਆਂ ਨੂੰ ਰਾਤ 12 ਵਜੇ ਤੱਕ ਅਦਾਲਤ ਖੋਲ੍ਹਣ ਦੇ ਹੁਕਮ ਦਿੱਤੇ ਹਨ।