ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਤੇ ਆਮ ਚੋਣਾਂ ਕਰਾਉਣ ਦੀ ਸਿਫਾਰਿਸ਼ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਵੀ ਨਵਾਂ ਦਾਅ ਚੱਲ ਰਿਹਾ ਹੈ। ਇਮਰਾਨ ਨੇ ਐਤਵਾਰ ਨੂੰ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਸਰਵਰ ਨੂੰ ਹਟਾ ਦਿੱਤਾ ਤੇ ਨਵੇਂ ਮੁੱਖ ਮੰਤਰੀ ਦੀਾਂ ਚੋਣਾਂ ਟਾਲ ਦਿੱਤੀਆਂ।
ਨੈਸ਼ਨਲ ਅਸੈਂਬਲੀ ਵਾਂਗ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜਾਰੀ ਨੇ ਇਮਰਾਨ ਸਰਕਾਰ ਨੂੰ ਡਿਕਾਉਣ ਦੀ ਕੌਮਾਂਤਰੀ ਸਾਜ਼ਿਸ਼ ਦਾ ਦੋਸ਼ ਲਾਇਆ। ਉਨ੍ਹਾਂ ਮੁੱਖ ਮੰਤਰੀ ਦੀਆਂ ਚੋਣਾਂ ਕਰਾਉਣ ਤੋਂ ਇਨਕਾਰ ਕਰ ਦਿੱਤਾ ਤੇ ਸੈਸ਼ਨ ਨੂੰ 6 ਅਪ੍ਰੈਲ ਤੱਕ ਦੇ ਲਈ ਟਾਲ ਦਿੱਤਾ। ਸਪੀਕਰ ਦੇ ਦਫਤਰ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਹੰਗਾਮੇ ਕਰਕੇ ਮੁੱਖ ਮੰਤਰੀ ਦੀਆਂ ਚੋਣਾਂ ਕਰਵਾਉਣ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਚੌਧਰੀ ਪਰਵੇਜ਼ ਇਲਾਹੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਗਠਜੋੜ ਦੇ ਉਮੀਦਵਾਰ ਸਨ, ਜਦਕਿ ਸੰਯੁਕਤ ਵਿਰੋਧੀ ਧਿਰ ਦੇ ਉਮੀਦਵਾਰ ਹਮਜਾ ਸ਼ਾਹਬਾਜ ਸਨ, ਜੋ ਪੀ.ਐੱਮ.ਐੱਲ.-ਐੱਨਦੇ ਪ੍ਰਧਾਨ ਤੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਦੇ ਬੇਟੇ ਹਨ। ਪੰਜਾਬ ਵਿਧਾਨ ਸਭਾ ਸੈਸ਼ਨ ਨੈਸ਼ਨਲ ਅਸੈਂਬਲੀ ਸੈਸ਼ਨ ਦੇ ਨਾਲ ਹੀ ਹੋਇਆ। ਇਸ ਤੋਂ ਪਹਿਲਾਂ ਸਵੇਰੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਗਵਰਨਰ ਸਰਵਰ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਉਮਰ ਸਰਫਰਾਜ਼ ਨੂੰ ਨਿਯੁਕਤ ਕੀਤਾ।
ਸਰਵਰ ਨੇ ਇਮਰਾਨ ਖਾਨ ਨਾਲ ਜੁੜੀਆਂ ਕਈ ਗੁਪਤ ਸੂਚਨਾਵਾਂ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਗਜ਼ਾਹਿਰ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੋਸ਼ ਲਾਇਆ ਕਿ ਖਾਨ ਨੇ ਆਪਣੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਇੱਕ ਅਯੋਗ ਮੁੱਖ ਮੰਤਰੀ ਉਸਮਾਨ ਬੁਜਦਾਰ ਨੂੰ ਚੁਣਿਆ ਸੀ। ਸਰਵਰ ਨੇ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਸੰਵਿਧਾਨ ਦੀ ਉਲੰਘਣਆ ਕਰਦੇ ਹੋਏ ਅੱਧੀ ਰਾਤ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਲਈ ਕਿਹਾ ਸੀ। ਸਰਵਰ ਨੇ ਅੱਗੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ :