ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਦੀ ਪਾਡਕਾਟ ਰਿਕਾਰਡਿੰਗ ਦੀ ਕਲਿੱਪ ਆਨਲਾਈਨ ਪ੍ਰਸਾਰਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਉਹ ਯੂਕੇ ਵਿੱਚ ਆਪਣੀ ਜ਼ਿੰਦਗੀ ਬਾਰੇ ਦੱਸ ਰਹੇ ਹਨ ਪਰ ਇੱਕ ਖਾਸ ਬਿਆਨ ਨੇ ਸੋਸ਼ਲ਼ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀ ਤੁਲਨਾ ਗਧੇ ਨਾਲ ਕਰ ਦਿੱਤੀ। ਇਸ ਬਿਆਨ ‘ਤੇ ਉਨ੍ਹਾਂ ਦਾ ਖ਼ੂਬ ਮਜ਼ਾਕ ਬਣਾਇਆ ਜਾ ਰਿਹਾ ਹੈ।
ਵਾਇਰਲ ਹੋ ਰਹੇ ਵੀਡੀਓ ਕਲਿੱਪ ਵਿੱਚ ਇਮਰਾਨ ਖਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਬ੍ਰਿਟੇਨ ਵਿੱਚ ਮੇਰਾ ਬਹੁਤ ਆਦਰ-ਮਾਣ ਸੀ, ਪਰ ਮੈਂ ਇਸ ਨੂੰ ਕਦੇ ਆਪਣਾ ਘਰ ਨਹੀਂ ਮੰਨਿਆ। ਮੈਂ ਹਮੇਸ਼ਾ ਪਹਿਲਾਂ ਪਾਕਿਸਤਾਨੀ ਸੀ, ਜੋ ਮਰਜ਼ੀ ਮੈਂ ਕਰ ਲਵਾਂ ਮੈਂ ਅੰਗਰੇਜ਼ ਤਾਂ ਬਣ ਨਹੀਂ ਸਕਦਾ। ਜੇ ਗਧੇ ਉਪਰ ਲਕੀਰਾਂ ਪਾ ਦੇਈਏ ਤਾਂ ਉਹ ਜ਼ੇਬਰਾ ਨਹੀਂ ਬਣ ਜਾਂਦਾ, ਗਧਾ ਗਧਾ ਹੀ ਰਹਿੰਦਾ ਹੈ।’
ਇਹ ਵੀਡੀਓ ਕਲਿੱਪ ਪਾਕਿਸਤਾਨ ਦੇ ਕੰਟੈਂਟ ਕ੍ਰਿਏਟਰ ਜੁਨੈਦ ਅਕਰਮ ਨਾਲ ਇੱਕ ਪਾਡਕਾਸਟ ਦਾ ਹਿੱਸਾ ਹੈ। ਉਹ ਦੁਬੱ ਤੋਂ ਪਾਕਿਸਤਾਨ ਚਲੇ ਗਏ ਅਤੇ ਗੰਜਿਸਵਾਗ ਨਾਂ ਨਾਲ ਇੱਕ ਇਂਸਟਾਗ੍ਰਾਮ ਹੈਂਡਲ ਵੀ ਚਲਾਉਂਦੇ ਹਨ। ਹੋਰ ਕੰਟੈਂਟ ਕ੍ਰਿਏਟਰ ਮੁਜ਼ੰਮਿਲ ਹਸਨ ਤੇ ਤਲਹਾ ਵੀ ਪਾਡਕਾਸਟ ਦਾ ਹਿੱਸਾ ਸਨ। ਪੂਰਾ ਵੀਡੀਓ ਇਮਰਾਨ ਖਾਨ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਖਾਨ ਨੂੰ 9 ਅਪ੍ਰੈਲ ਨੂੰ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਹ ਪਾਕਿਸਤਾਨ ਦੇ ਇਤਿਹਾਸ ਵਿੱਚ ਬੇਭਰੋਸਗੀ ਮਤੇ ਰਾਹੀਂ ਹਟਾਏ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ। ਖਾਨ ਕਈ ਵਾਰ ਦੋਸ਼ ਲਾ ਚੁੱਕੇ ਹਨ ਕਿ ਵਿਰੋਧੀਆਂ ਨੇ ਪਾਕਿਸਤਾਨ ਵਿੱਚ ਰਕਾਰ ਬਦਲਣ ਲਈ ਅਮਰੀਕਾ ਨਾਲ ਗੰਢ-ਤੁੱਪ ਕੀਤੀ ਹੈ।