ਮਾਨ ਸਰਕਾਰ ਵੱਲੋਂ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਨ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਕਾਂਗਰਸ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਨਿਯੁਕਤ ਕੀਤਾ ਸੀ। ਪੰਜਾਬ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਇਸ ਦੇ ਬਾਵਜੂਦ ਗਗਨਦੀਪ ਸਿੰਘ ਜਲਾਲਪੁਰ ਨੇ ਕੁਰਸੀ ਨਹੀਂ ਛੱਡੀ ਜਿਸ ਤੋਂਬਾਅਦ ਗਵਰਨਰ ਬੀਐੱਲ ਪੁਰੋਹਿਤ ਵੱਲੋਂ ਇਹ ਕਾਰਵਾਈ ਕੀਤੀ ਗਈ।
ਗਗਨਦੀਪ ਸਿੰਘ ਜਲਾਲਪੁਰ ਪਟਿਆਲਾ ਦੇ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਬੇਟੇ ਹਨ। ਪੰਜਾਬ ਚੋਣਾਂ ਦੇਆਖਰੀ ਦਿਨ ਮਦਨ ਲਾਲ ਤਤਕਾਲੀ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਡਾਇਰੈਕਟਰ ਐਡਮਿਨੀਸਟ੍ਰੇਸ਼ਨ ਦੀ ਕੁਰਸੀ ਮਿਲ ਗਈ।
ਪੰਜਾਬ ਵਿਚ ਸਰਕਾਰ ਬਦਲਣ ਦੇ ਬਾਅਦ ਵੀ ਕਾਂਗਰਸੀ ਕੁਰਸੀਆਂ ‘ਤੇ ਬੈਠੇ ਹਨ। ਇਸ ਵਜ੍ਹਾ ਨਾਲ ਸੀਐੱਮ ਭਗਵੰਤ ਮਾਨ ਦੀ ਸਰਕਾਰ ਨੇ ਸਾਰੇ ਬੋਰਡ ਭੰਗ ਕੀਤੇ ਜਿਨ੍ਹਾਂ ਵਿਚ ਇੰਪਰੂਵਮੈਂਟ ਟਰੱਸਟ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਨਾਲ ਜੁੜੇ ਵੀ ਕਈ ਬੋਰਡ ਭੰਗ ਕਰ ਦਿੱਤੇ ਗਏ। ਮਾਨ ਸਰਕਾਰ ਹੁਣ ਇਨ੍ਹਾਂ ਨੂੰ ਘੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: