ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ‘ਚ ਮੰਗਲਵਾਰ ਨੂੰ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਰਕਾਰੀ ਬੱਸ ਦੀ ਇੱਕ ਆਟੋ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਖਤਰਨਾਕ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ, ਜਿਸ ਤੋਂ ਬਾਅਦ ਆਟੋ ‘ਚ ਸਵਾਰ 9 ਲੋਕਾਂ ਨੇ ਦੀ ਮੌਕੇ ‘ਤੇ ਮੌਤ ਹੋ ਗਈ। ਕਿਸੇ ਨੂੰ ਵੀ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।
ਪੁਲਿਸ ਸੂਤਰਾਂ ਮੁਤਾਬਕ ਇਹ ਦਰਦਨਾਕ ਘਟਨਾ ਰਾਣੀਗੰਜ-ਮੋਰਗ੍ਰਾਮ ਨੈਸ਼ਨਲ ਹਾਈਵੇਅ ਨੰਬਰ 60 ਨੇੜੇ ਵਾਪਰੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਮਪੁਰਹਾਟ ਨੇੜੇ ਮੱਲਾਰਪੁਰ ਵਿੱਚ ਵਾਪਰੀ ਜਦੋਂ ਆਟੋਰਿਕਸ਼ਾ ਦੀ SBSTC ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਆਟੋ ‘ਚ ਸਵਾਰ ਸਵਾਰੀਆਂ ਝੋਨੇ ਦੀ ਲੁਆਈ ਦਾ ਕੰਮ ਨਿਪਟਾ ਕੇ ਪਿੰਡ ਪਰਤ ਰਹੀਆਂ ਸਨ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਰਾਮਪੁਰਹਾਟ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਬੀਰਭੂਮ ਦੇ ਐਸਪੀ (ਐਸਪੀ) ਨਗੇਂਦਰ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਲੋਕ ਆਟੋਰਿਕਸ਼ਾ ਵਿੱਚ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਟੋ ‘ਚੋਂ ਬਾਹਰ ਕੱਢ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਆਟੋ ਚਾਲਕ ਨੂੰ ਗੰਭੀਰ ਹਾਲਤ ‘ਚ ਰਾਮਪੁਰਹਾਟ ਸਬ-ਡਿਵੀਜ਼ਨਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ‘ਤੇ ਭਾਵੁਕ ਹੋਏ ਹਰਸਿਮਰਤ ਬਾਦਲ, ਬੋਲੇ- ‘ਰੱਖੜੀ ‘ਤੇ ਸੁਣੀ ਗਈ ਭੈਣ ਦੀ ਅਰਦਾਸ’
ਇਸ ਹਾਦਸੇ ਨੂੰ ਲੈ ਕੇ ਸਥਾਨਕ ਲੋਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ। ਭੀੜ ਨੇ ਸਮਝਾ ਕੇ ਲੋਕਾਂ ਨੂੰ ਹਟਾਇਆ। ਇਸ ਦੌਰਾਨ ਐੱਨਐੱਚ ‘ਤੇ ਲੰਮਾ ਜਾਮ ਲੱਗਾ ਰਿਹਾ। ਬੀਰਭੂਮ ਜ਼ਿਲ੍ਹੇ ਦੇ ਡੀਐਮ ਨੇ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬੰਗਾਲ ਦੇ ਟਰਾਂਸਪੋਰਟ ਮੰਤਰੀ ਫਿਰਹਾਦ ਹਕੀਮ ਨੇ ਵੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਪੈਸੇ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: