ਕਿਸਾਨ ਅੰਦੋਲਨ ਦੌਰਾਨ ਚਰਚਾ ਵਿਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੈਨੇਡਾ ਦੇ ਸਰੀ ‘ਚ ਦੀਪ ਸਿੱਧੂ ਦੀ ਯਾਦ ‘ਚ ਲੋਕਾਂ ਦਾ ਸੈਲਾਬ ਉਮੜ ਪਿਆ ਅਤੇ ਉਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਨੌਜਵਾਨ ਯੋਧਾ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ 500 ਤੋਂ ਵੱਧ ਸਥਾਨਕ ਵਾਸੀ ਕੈਨੇਡਾ ਦੇ ਸਰੀ ਵਿਚ ਇਕੱਠੇ ਹੋਏ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਦੀਪ ਸਿੱਧੂ ਦੀ 26 ਜਨਵਰੀ, 2021 ਦੀ ਲਾਲ ਕਿਲ੍ਹੇ ਦੀ ਘਟਨਾ ਦੇ ਚਲਦਿਆਂ ਗ੍ਰਿਫ਼ਤਾਰੀ ਵੀ ਹੋਈ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਤੋਂ ਜਥੇਬੰਦੀ ਵੀ ਬਣਾਈ ਸੀ।
ਸੋਨੀਪਤ ਦੇ ਐੱਸ. ਪੀ. ਰਾਹੁਲ ਸ਼ਰਮਾ ਨੇ ਦੀਪ ਸਿੱਧੂ ਦੇ ਪੋਸਟਮਾਰਟਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਹਾਦਸੇ ਨੂੰ ਲੈ ਕੇ ਜਾਣਕਾਰੀ ਦਿੱਤੀ। ਐੱਸ. ਪੀ ਨੇ ਦੱਸਿਆ ਕਿ ਰੈਸ਼ ਤੇ ਲਾਪ੍ਰਵਾਹੀ ਡਰਾਈਵਿੰਗ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਟਰੱਕ ਡਰਾਈਵਰ ਤੇ ਟਰੱਕ ਮਾਲਕ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਚਾਲਕ ਦੀ ਗ੍ਰਿਫਤਾਰੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਹਾਦਸੇ ਸਮੇਂ ਦੀਪ ਸਿੱਧੂ ਸਫੈਦ ਰੰਗ ਦੀ ਸਕਾਰਪੀਓ ਵਿਚ ਸਵਾਰ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ SUV ਦੀ ਸਪੀਡ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੋਵੇਗੀ ਕਿਉਂਕਿ ਇਸ ਟੱਕਰ ਵਿਚ ਟਰੱਕ ਦਾ ਚੈਸਿਸ ਪੂਰੀ ਤਰ੍ਹਾਂ ਡੈਮੇਜ ਹੈ ਅਤੇ ਉਸ ਦੇ ਟਾਇਰ ਫਟ ਗਏ ਹਨ। ਉਥੇ ਦੂਜੇ ਪਾਸੇ ਟਰੱਕ ਹੌਲੀ ਹਫਤਾਰ ਨਾਲ ਚੱਲ ਰਿਹਾ ਸੀ। ਦਰਅਸਲ ਟਰੱਕ ਕੋਲੇ ਨਾਲ ਲੱਦਿਆ ਹੋਇਆ ਸੀ ਤੇ ਟੋਲ ਕੋਲ ਥੋੜ੍ਹੀ ਚੜ੍ਹਾਈ ਹੈ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਟਰੱਕ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।