ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੰਜਾਬ ਵਿੱਚ ਸੀਟਾਂ ਦੀ ਗਿਣਤੀ ਸੀਮਤ ਹੋਣ ਕਾਰਨ ਉਮੀਦਵਾਰਾਂ ਨੂੰ ਖਾਸ ਕਰਕੇ ਸਰਕਾਰੀ ਕਾਲਜਾਂ ਲਈ ਵੱਡੇ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪ੍ਰਾਈਵੇਟ ਅਦਾਰੇ ਲੱਖਾਂ ਵਿੱਚ ਉੱਚੀਆਂ ਫੀਸਾਂ ਮੰਗਦੇ ਹਨ। ਇਸ ਲਈ ਸਰਕਾਰੀ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ।
ਰਿਪੋਰਟ ਮੁਤਾਬਕ ਸੂਬੇ ਵਿਚ ਲਗਭਗ 3 ਕਰੋੜ ਆਬਾਦੀ ਲਈ 12 ਮੈਡੀਕਲ ਕਾਲਜ ਹਨ। ਇਨ੍ਹਾਂ ਵਿਚ 4 ਸਰਕਾਰੀ, 6 ਪ੍ਰਾਈਵੇਟ, ਇੱਕ ਪੀਪੀਪੀ ਯੋਜਨਾ ਤਹਿਤ ਤੇ ਇੱਕ ਕੇਂਦਰ ਵੱਲੋਂ ਸੰਚਾਲਿਤ ਹੈ। ਇਨ੍ਹਾਂ ਸਾਰਿਆਂ ‘ਚ 1750 MBBS ਸੀਟਾਂ ਹਨ। ਸਰਕਾਰੀ ‘ਚ 800 ਤੇ ਪ੍ਰਾਈਵੇਟ ਕਾਲਜਾਂ ਵਿਚ 950 ਵਿਚ ਉਪਲਬਧ ਹਨ। ਇਸ ਤੋਂ ਇਲਾਵਾ ਪੰਜਾਬ ਵਿਚ 14 ਡੈਂਟਲ ਕਾਲਜ ਹਨ। ਇਨ੍ਹਾਂ ਵਿਚ 2 ਸਰਕਾਰੀ ਤੇ 12 ਪ੍ਰਾਈਵੇਟ ਕਾਲਜ ਹਨ। ਸੂਬੇ ਵਿਚ 257 ਨਰਸਿੰਗ ਸੰਸਥਾਵਾਂ ਤੇ 15 ਆਯੁਸ਼ ਸੰਸਥਾਵਾਂ ਤੋਂ ਇਲਾਵਾ ਦੋਰ ਸਰਕਾਰੀ ਯੂਨੀਵਰਸਿਟੀਆਂ BFUHS ਫਰੀਦਕੋਟ, ਜੀਆਰਏਯੂ ਹੁਸ਼ਿਆਰਪੁਰ ਵਿਚ ਹਨ।
12 ਕਾਲਜਾਂ ਤੋਂ ਇਲਾਵਾ 3 ਹੋਰ ਕਾਲਜ ਕਪੂਰਥਲਾ, ਗੁਰਦਾਸਪੁਰ, ਮਾਲੇਰਕੋਟਲਾ ਤੇ ਸੰਗਰੂਰ ਵਿਚ ਕੇਂਦਰੀ ਯੋਜਨਾ ਤਹਿਤ ਨਿਰਮਾਣ ਅਧੀਨ ਹਨ। ਕੇਂਦਰ ਸਰਕਾਰ ਪਹਿਲਾਂ ਹੀ ਕਪੂਰਥਲਾ ਤੇ ਗੁਰਦਾਸਪੁਰ ਲਈ 390 ਕਰੋੜ ਰੁਪਏ ਦੀ ਰਕਮ ਜਾਰੀ ਕਰ ਚੁੱਕੀ ਹੈ। ਯੋਜਨਾ ਤਹਿਤ ਕੇਂਦਰ ਸਰਕਾਰ ਕਾਲਜ ਲਈ ਕੁੱਲ ਪੈਸੇ ਦਾ 60 ਫੀਸਦੀ ਯੋਗਦਾਨ ਦਿੰਦੀ ਹੈ ਜਦੋਂ ਕਿ ਬਾਕੀ 40 ਫੀਸਦੀ ਸੂਬੇ ਵੱਲੋਂ ਦਿੱਤੀ ਜਾਂਦੀ ਹੈ।
ਸੰਗਰੂਰ ਕਾਲਜ ਲਈ ਸਰਕਾਰ ਵੱਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਵੱਲੋਂ ਮੁਫਤ ਵਿਚ ਦਿੱਤੀ ਗਈ ਜ਼ਮੀਨ ਉਪਲਬਧ ਕਰਵਾਈ ਗਈ ਹੈ ਜਦੋਂ ਕਿ ਮਾਲੇਰਕੋਟਲਾ ਮੈਡੀਕਲ ਕਾਲਜ ਲਈ ਪੰਜਾਬ ਵਰਕਫ ਬੋਰਡ ਵੱਲੋਂ 24.44 ਏਕੜ ਜ਼ਮੀਨ ਲੀਜ ‘ਤੇ ਦਿੱਤੀ ਗਈ ਹੈ। ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਹੁਸੈਨ ਲਾਲ ਨੇ ਕਿਹਾ ਕਿ ਮੈਡੀਕਲ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਸਾਂਝੇ ਤੌਰ ‘ਤੇ ਯੋਜਨਾ ਤਿਆਰ ਕਰਨਗੇ, ਜਿਸ ਨੂੰ ਮਨਜ਼ੂਰੀ ਲਈ ਸੂਬਾ ਸਰਕਾਰ ਨੂੰ ਸੌਂਪਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: