ਦੱਖਣੀ ਅਫਰੀਕਾ ਦੇ ਦੱਖਣੀ ਸ਼ਹਿਰ ਪੂਰਬੀ ਲੰਦਨ ਵਿਚ ਇੱਕ ਨਾਈਟ ਕਲੱਬ ਵਿਚ ਘੱਟ ਤੋਂ ਘਆਟ 17 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਐਤਵਾਰ ਸਵੇਰੇ ਸੀਨਰੀ ਪਾਰਕ ਦੇ ਏਯੋਬੇਨੀ ਟੈਵਰਨ ਵਿਚ ਹੋਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਲੋਕ ਜਾਂ ਤਾਂ ਕਿਸੇ ਤਰ੍ਹਾਂ ਦੇ ਜ਼ਹਿਰ ਦੇ ਸੰਪਰਕ ਵਿਚ ਆਏ ਜਾਂ ਇਕ ਅਜਿਹੀ ਘਟਨਾ ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋ ਗਏ ਤੇ ਭਗਦੜ ਵਿਚ ਮਾਰੇ ਗਏ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਵੱਡੇ ਗੈਸ ਰਿਵਾਅ ਨਾਲ ਭਗਦੜ ਮਚ ਗਈ ਸੀ। ਨਾਈਟ ਕਲੱਬ ਦੇ ਅੰਦਰ ਕਈ ਲਾਸ਼ਾਂ ਟੇਬਲਾਂ, ਕੁਰਸੀਆਂ ਤੇ ਫਰਸ਼ਾਂ ‘ਤੇ ਪਈਆਂ ਹੋਈਆਂ ਸਨ। ਹੁਣ ਮੌਤ ਦਾ ਅੰਕੜਾ ਵਧ ਕੇ 22 ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਸਮੇਂ ਮੌਤਾਂ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਦੱਖਣੀ ਅਫਰੀਕੀ ਪੁਲਿਸ ਸੇਵਾ ਐੱਸਏਪੀਐੱਸ ਨੇ ਕਿਹਾ ਕਿ ਜਦੋਂ ਤੱਕ ਉਹ ਜਾਂਚ ਪੂਰੀ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਅਟਕਲਾਂ ਨਹੀਂ ਲਗਾਉਣਾ ਚਾਹੁੰਦੇ। ਮਾਰੇ ਗਏ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਤੋਂ ਅੰਦਰ ਜਾਣ ਦੀ ਇਜਾਜ਼ਤ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -: