ਸੂਡਾਨ ਵਿਚ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ ਤੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਸਣੇ ਕਈ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਡਾਨ ਵਿੱਚ ਅੰਤਰਿਮ ਸਰਕਾਰ ਚਲਾਉਣ ਵਾਲੀ ਕੌਂਸਲ ਦੇ ਮੁਖੀ ਜਨਰਲ ਅਬਦੇਲ ਫਤਾਹ ਅਲ-ਬੁਰਹਾਨ ਨੇ ਤਖ਼ਤਾ ਪਲਟ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕੀਤਾ ਅਤੇ ਫੌਜੀ ਅਤੇ ਨਾਗਰਿਕ ਪ੍ਰਤੀਨਿਧਾਂ ਵਿਚਕਾਰ ਸ਼ਕਤੀ-ਵੰਡ ਸਮਝੌਤਾ ਤੋੜਨ ਦਾ ਐਲਾਨ ਕੀਤਾ। ਉਨ੍ਹਾਂ ਮੰਤਰੀ ਮੰਡਲ ਨੂੰ ਭੰਗ ਕਰਨ ਦਾ ਐਲਾਨ ਵੀ ਕੀਤਾ।
ਜਰਨਲ ਨੇ 10 ਫੈਸਲਿਆਂ ਦਾ ਐਲਾਨ ਕਰਦੇ ਕਿਹਾ ਕਿ ਜੂਬਾ ਵਿਚ ਅਕਤੂਬਰ 2020 ਵਿਚ ਸੂਡਾਨ ਨੇ ਜਿਸ ਸ਼ਾਂਤੀ ਸਮਝੌਤੇ ਉਤੇ ਦਸਤਖਤ ਕੀਤੇ ਸਨ ਅਤੇ ਜੋ ਵਾਅਦੇ ਕੀਤੇ ਸਨ ਉਹ ਇਨ੍ਹਾਂ ਫੈਸਲਿਆਂ ਦੇ ਬਾਹਰ ਰਹਿਣਗੇ। ਬੁਰਹਾਨ ਨੇ ਫੌਜ ਦੀ ਕਾਰਵਾਈ ਲਈ ਰਾਜਨੀਤਕ ਪੱਧਰ ‘ਤੇ ਜਾਰੀ ਸੰਘਰਸ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਫੌਜ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਰਾਜਧਾਨੀ ਖਾਰਤੂਮ ਦੀਆਂ ਸੜਕਾਂ ‘ਤੇ ਪ੍ਰਦਰਸ਼ਨਕਾਰੀ ਉਤਰ ਆਏ ਹਨ। ਰਿਪੋਰਟਾਂ ਮੁਤਾਬਕ ਰਾਜਧਾਨੀ ‘ਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਗਈ ਹੈ। ਲੰਬੇ ਸਮੇਂ ਤੋਂ ਸੂਡਾਨ ‘ਤੇ ਰਾਜ਼ ਕਰ ਰਹੇ ਉਮਰ ਅਲ-ਬਸ਼ੀਰ ਨੂੰ ਦੋ ਸਾਲ ਪਹਿਲਾਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਅੰਤਰਿਮ ਸਰਕਾਰ ਹੋਂਦ ਵਿਚ ਆਈ ਸੀ ਉਦੋਂ ਤੋਂ ਹੀ ਫੌਜ ਤੇ ਨਾਗਰਿਕ ਸਰਕਾਰ ਵਿਚ ਤਕਰਾਰ ਬਣੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਸੂਡਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਕੌਮਾਂਤਰੀ ਫਿਰਕੂ ਤੋਂ ਉਸ ਨੂੰ ਮਦਦ ਮਿਲ ਰਹੀ ਸੀ ਪਰ ਫੌਜ ਦੇ ਤਖਤਾ ਪਲਟ ਤੋਂ ਬਾਅਦ ਇਸ ਮਦਦ ‘ਤੇ ਵੀ ਸੰਕਟ ਦੇ ਬੱਦਲ ਛਾ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਜਧਾਨੀ ਖਾਰਤੂਮ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਖਾਰਤੂਮ ਏਅਰਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਸਾਰੀਆਂ ਕੌਮਾਂਤਰੀ ਫਲਾਈਟਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।