ਆਮ ਤੌਰ ‘ਤੇ ਜਿੰਨੇ ਬਜਟ ਵਿੱਚ ਲੋਕ ਪੂਰੇ ਪਰਿਵਾਰ ਨਾਲ ਭੋਜਨ ਖਾ ਲੈਂਦੇ ਹਨ, ਇੰਨੇ ਵਿੱਚ ਨੁਸਰ ਐਟ ਰੈਸਟੋਰੈਂਟ ਵਿੱਚ ਸਿਰਫ ਇੱਕ ਕਬਾਬ ਉਪਲਬਧ ਹੁੰਦਾ ਹੈ। ਇਸ ਰੈਸਟੋਰੈਂਟ ਨੂੰ ਤੁਰਕੀ ਵਿੱਚ ਜਨਮੇ ਸ਼ੈੱਫ ਨੁਸਰਤ ਗੋਕੇ ਨੇ ਖੋਲ੍ਹਿਆ ਹੈ। ਇਸ ਰੈਸਟੋਰੈਂਟ ਦੀ ਚਰਚਾ ਪੂਰੀ ਦੁਨੀਆ ਵਿੱਚ ਇਸਦੇ ਖਾਣੇ ਦੀ ਨਹੀਂ ਸਗੋ ਇਸਦੀ ਹਾਈ-ਫਾਈ ਕੀਮਤ ਕਰਕੇ ਹੈ। ਇਸ ਵਾਰ ਇਸ ਰੈਸਟੋਰੈਂਟ ਦੀ ਚਰਚਾ ਬਹੁਤ ਦੂਰ ਤਕ ਹੋ ਰਹੀ ਹੈ, ਜਦੋਂ ਇਕ ਗਾਹਕ ਦੇ ਖਾਣੇ ਦਾ ਬਿੱਲ ਕਰੋੜਾਂ ਵਿਚ ਪਹੁੰਚ ਗਿਆ।
ਤੁਰਕੀ ਦੇ ਸ਼ੈੱਫ ‘Salt Bae’ ਯਾਨੀ ਨੁਸਰ ਐਟ ਕੋਕਸੇ ਨੇ ਆਪਣੇ ਰੈਸਟੋਰੈਂਟ ‘ਚ ਆਏ ਇਕ ਗਾਹਕ ਨੂੰ ਚਾਰਜ ਕੀਤੇ ਗਏ ਬਿੱਲ ਦੀ ਕਾਪੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਾਂ ਲੋਕਾਂ ਦੇ ਹੋਸ਼ ਉਡ ਗਏ , ਕਈ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਰੈਸਟੋਰੈਂਟ ‘ਚ ਖਾਣ ਲਈ ਉਨ੍ਹਾਂ ਨੂੰ ਆਪਣੀ ਕਿਡਨੀ ਵੇਚਣੀ ਪਵੇਗੀ। ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਤਾਂ ਇਹ ਵੀ ਪੁੱਛਿਆ ਕਿ ਉਨ੍ਹਾਂ ਦਾ ਰਾਸ਼ਨ ਚੰਦਰਮਾ ਤੋਂ ਆਉਂਦਾ ਹੈ ਜਾਂ ਮੰਗਲ ਤੋਂ?
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਆਬੂ ਧਾਬੀ ਦੇ ਨੁਸਰ ਐਟ ਰੈਸਟੋਰੈਂਟ ਦੀ ਸ਼ਾਖਾ ‘ਚ ਆਏ ਇਕ ਵਿਅਕਤੀ ਨੇ 1.3 ਕਰੋੜ ਰੁਪਏ ਦਾ ਖਾਣਾ ਖਾਧਾ। ਇਹ ਬਿੱਲ ਸ਼ੈੱਫ ਦੁਆਰਾ ਖੁਦ ਆਪਣੇ ਖਾਤੇ ਤੋਂ ਸਾਂਝਾ ਕੀਤਾ ਗਿਆ ਹੈ, ਜਿਸ ਦੀ ਮਿਤੀ 17 ਨਵੰਬਰ, 2022 ਹੈ। ਜਾਣਕਾਰੀ ਅਨੁਸਾਰ ਗ੍ਰਾਹਕ ਵੱਲੋਂ ਫ੍ਰੈਂਚ ਫਰਾਈਜ਼ ਅਤੇ ਰੈਸਟੋਰੈਂਟ ਦੇ ਕੁਝ ਮਸ਼ਹੂਰ ਪਕਵਾਨਾਂ ਤੋਂ ਇਲਾਵਾ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਦਾ ਆਰਡਰ ਕੀਤਾ ਸੀ, ਜਿਸਦਾ ਪੂਰਾ ਬਿੱਲ 615,065 ਏਈਡੀ ਯਾਨੀ 1.3 ਕਰੋੜ ਰੁਪਏ ਆਇਆ। ਇਸ ‘ਤੋਂ ਬਾਅਦ ਸ਼ੈੱਫ ਨੇ ਇਸ ਪੋਸਟ ਨੂੰ ਸੋਸ਼ਲ ਮੀਡੀਆ ਤੇ ਇਹ ਕੈਪਸ਼ਨ ਦੇ ਕੇ ਸ਼ੇਅਰ ਕੀਤਾ ਹੈ – ‘ਕੁਆਲਿਟੀ ਕਦੇ ਮਹਿੰਗੀ ਨਹੀਂ ਹੁੰਦੀ।’