ਗੋਆ ਦੇ ਪਣਜੀ ਵਿੱਚ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀਆਂ ਦੀ ਐੱਸ.ਸੀ.ਓ. ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ਨੂੰ ਵਿਦੇਸ਼ ਮੰਤਰੀਆਂ ਦਾ ਸੁਆਗਤ ਕੀਤਾ। ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੀ ਭਾਰਤ ਪਹੁੰਚੇ ਹਨ। ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਸੁਆਗਤ ਕੀਤਾ।
ਐੱਸ.ਸੀ.ਓ. ਦੀ ਬੈਠਕ ਦੌਰਾਨ ਆਪਣੇ ਸੰਬੋਧਨ ਵਿੱਚ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਅੱਤਵਾਦ ਦਾ ਮੁੱਦਾ ਉਠਾਇਆ ਅਤੇ ਅਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਨਿਸ਼ਾਨੇ ‘ਤੇ ਲਿਆ। ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਦਾ ਕਹਿਰ ਜਾਰੀ ਹੈ।
ਸਾਡਾ ਇਹ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਤੋਂ ਅੱਤਵਾਦ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਵਿੱਚ ਸਰਹੱਦ ਪਾਰ ਤੋਂ ਅੱਤਵਾਦ ਅਤੇ ਹੋਰ ਸਾਰੇ ਤਰ੍ਹਾਂ ਦਾ ਅੱਤਵਾਦ ਸ਼ਾਮਲ ਹੈ। ਐੱਸ.ਸੀ.ਓ. ਦੀ ਬੈਠਕ ਦਾ ਮੂਲ ਉਦੇਸ਼ ਅੱਤਵਾਦ ਨਾਲ ਮੁਕਾਬਲਾ ਹੈ।
ਇਹ ਵੀ ਪੜ੍ਹੋ : ‘ਪ੍ਰਿਯੰਕਾ ਗਾਂਧੀ ਨੂੰ ਅਮੇਠੀ ‘ਚ ਨਮਾਜ਼ ਪੜ੍ਹਦੇ ਵੇਖਿਆ ਏ’, ਸਮ੍ਰਿਤੀ ਇਰਾਨੀ ਦੇ ਬਿਆਨ ਨਾਲ ਮਚੀ ਖਲਬਲੀ
ਐੱਸ. ਜੈਸ਼ੰਕਰ ਨੇ ਇਹ ਵੀ ਕਿਹਾ ਕਿ ਐੱਸ.ਸੀ.ਓ. ਵਿੱਚ ਸੁਧਾਰ ਅਤੇ ਇਸ ਨੂੰ ਆਧੁਨਿਕ ਬਣਾਉਣ ‘ਤੇ ਵੀ ਚਰਚਾ ਹੋਈ। ਭਾਰਤ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਹੈ ਕਿ ਅੰਗਰੇਜ਼ੀ ਨੂੰ ਐੱਸ.ਸੀ.ਓ. ਦੀ ਤੀਜੀ ਅਧਿਕਾਰਕ ਭਾਸ਼ਾ ਬਣਾਇਆ ਜਾਏ, ਜਿਸ ਨਾਲ ਅੰਗਰੇਜ਼ੀ ਬੋਲਣ ਵਾਲੇ ਮੈਂਬਰਾਂ ਦੇਸ਼ਾਂ ਦੇ ਵਿਚ ਵੱਧ ਡੂੰਘਾਈ ਨਾਲ ਚਰਚਾ ਹੋ ਸਕੇ। ਭਾਰਤ ਨੇ ਆਪਣੇ ਮੰਗ ਦੇ ਪੱਖ ਵਿੱਚ ਮੈਂਬਰ ਦੇਸ਼ਾਂ ਤੋਂ ਸਮਰਥਨ ਵੀ ਮੰਗਿਆ।
ਇਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੂਟਨੀਤਕ ਨੁਕਤਿਆਂ ਲਈ ਅੱਤਵਾਦ ਨੂੰ ਹਥਿਆਰ ਬਣਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸ਼ਾਂਤੀ ਤਾਂ ਹੀ ਆ ਸਕਦੀ ਹੈ ਜਦੋਂ ਵੱਡੀਆਂ ਤਾਕਤਾਂ ਸ਼ਾਂਤੀ ਦੂਤ ਵਜੋਂ ਕੰਮ ਕਰਨ। ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਲਈ ਐਸਸੀਓ ਕਿੰਨਾ ਮਹੱਤਵਪੂਰਨ ਹੈ, ਮੈਂ ਖੁਦ ਗੋਆ ਆ ਕੇ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: