ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਨ ਦਾ ਸਿਲਸਿਸਲਾ ਲਗਾਤਾਰ ਜਾਰੀ ਹੈ। ਟੀਮਾਂ ਨੇ ਬੀਤੇ ਦਿਨ ਲੁਧਿਆਣਾ ਤੇ ਅੰਮ੍ਰਿਤਸਰ ਦੇ ਵੱਡੇ ਡ੍ਰਾਈ ਫਰੂਟ ਹੋਲਸੇਲ ਕੰਪਨੀਆਂ ‘ਤੇ ਛਾਪੇਮਾਰੀ ਕੀਤੀ। ਇਨਕਮ ਟੈਕਸ ਵਿਭਾਗ ਨੇ ਵੀਰਵਾਰ ਲੁਧਿਆਣਾ ਦੀ ਕੇਸਰਗੰਜ ਮੰਡੀ ਸਥਿਤ ਡਰਾਈਫਰੂਟ ਦੇ ਥੋਕ ਵਪਾਰੀ ਦੀ ਕੰਪਨੀ ‘ਤੇ ਛਾਪਾ ਮਾਰਿਆ।
ਦੱਸਿਆ ਜਾਂਦਾ ਹੈ ਕਿ ਉਕਤ ਕਾਰੋਬਾਰੀ ਦਾ ਕੰਮ ਅੰਮ੍ਰਿਤਸਰ ਤੋਂ ਕੈਲੀਫੋਰਨੀਆ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਦਾ ਹੈੱਡਕੁਆਰਟਰ ਦਿੱਲੀ ‘ਚ ਹੈ। ਇਨਕਮ ਟੈਕਸ ਵਿਭਾਗ ਦੀ ਇਸ ਛਾਪੇਮਾਰੀ ਤੋਂ ਬਾਅਦ ਡਰਾਈਫਰੂਟ ਨਾਲ ਜੁੜੇ ਵਪਾਰੀਆਂ ‘ਚ ਦਹਿਸ਼ਤ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਜਿਸ ਕਾਰੋਬਾਰੀ ਦੀ ਭਾਲ ਕਰ ਰਹੀ ਹੈ, ਉਸ ਦਾ ਇੰਪੋਰਟ-ਐਕਸਪੋਰਟ ਦਾ ਵੱਡਾ ਕਾਰੋਬਾਰ ਹੈ। ਇਸ ਨੂੰ ਪੰਜਾਬ ਦੀ ਨੰਬਰ ਇਕ ਫਰਮ ਮੰਨਿਆ ਜਾਂਦਾ ਹੈ। ਵਿਭਾਗ ਨੂੰ ਸ਼ੱਕ ਹੈ ਕਿ ਕੰਪਨੀ ਟੈਕਸ ਬਚਾਉਣ ਲਈ ਬਿਨਾਂ ਬਿਲਿੰਗ ਦੇ ਨਕਦ ਲੈਣ-ਦੇਣ ਦਾ ਕੰਮ ਕਰ ਰਹੀ ਹੈ।
ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੀ ਮਜੀਠ ਮੰਡੀ ‘ਚ ਸੂਬੇ ਦੇ ਸਭ ਤੋਂ ਵੱਡੇ ਡ੍ਰਾਈ ਫਰੂਟ ਦੇ ਵਪਾਰੀ ਅਤੇ ਫਰੰਟੀਅਰ ਫਰਮ ‘ਤੇ ਵੀ ਛਾਪੇਮਾਰੀ ਕੀਤੀ। ਵਿਭਾਗ ਦੇ ਅਧਿਕਾਰੀਆਂ ਨੇ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਫਰਮ ਦੇ ਦਫ਼ਤਰ ਅਤੇ ਸਟੋਰ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿੱਥੇ ਅਧਿਕਾਰੀਆਂ ਨੇ ਫਰਮ ਦੇ ਗੋਦਾਮ ਵਿੱਚ ਰੱਖੇ ਸਟਾਕ ਦਾ ਰਿਕਾਰਡ ਚੈਕ ਕੀਤਾ, ਉੱਥੇ ਹੀ ਕੈਸ਼ ਸੇਲ ਦੇ ਨਾਲ ਬਿੱਲ ਬੁੱਕਾਂ ਦੀ ਵੀ ਘੰਟਿਆਂ ਬੱਧੀ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਟਾਈਟਲਰ ‘ਤੇ ਕਾਂਗਰਸ ਹੋਈ ਮਿਹਰਬਾਨ
ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਇਸ ਫਰਮ ਦੇ ਲੁਧਿਆਣਾ ਅਤੇ ਦਿੱਲੀ ਸਥਿਤ ਦਫਤਰਾਂ ‘ਤੇ ਵੀ ਛਾਪੇਮਾਰੀ ਕੀਤੀ ਅਤੇ ਫਰਮ ਦੇ ਰਿਕਾਰਡ ਦੀ ਤਲਾਸ਼ੀ ਲਈ। ਫਰੰਟੀਅਰ ਨਾਮ ਦੀ ਇਹ ਫਰਮ ਪੰਜਾਬ ਦੀਆਂ ਵੱਡੀਆਂ ਫਰਮਾਂ ਵਿੱਚੋਂ ਇੱਕ ਹੈ। ਇਸ ਫਰਮ ਦਾ ਮੁੱਖ ਦਫਤਰ ਅੰਮ੍ਰਿਤਸਰ ਵਿੱਚ ਹੈ ਜਦੋਂਕਿ ਫਰਮ ਦੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਦਫਤਰ ਹਨ। ਇਸ ਫਰਮ ਦੇ ਮਾਲਕ ਦਾ ਵਿਦੇਸ਼ ਵਿੱਚ ਵੀ ਕਾਰੋਬਾਰ ਹੈ।