ਬੀਤੇ ਚੈਂਪੀਅਨ ਭਾਰਤ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ 16-0 ਨਾਲ ਹਰਾ ਕੇ ਏਸ਼ੀਆ ਕੱਪ ਦੇ ਨਾਕਆਊਟ ਪੜਾਅ ਵਿੱਚ ਐਂਟਰੀ ਮਾਰ ਲਈ ਹੈ। ਇੰਡੋਨੇਸ਼ੀਆ ‘ਤੇ ਦਮਦਾਰ ਜਿੱਤ ਨੇ ਨਾ ਸਿਰਫ ਭਾਰਤ ਨੂੰ ਟੂਰਨਾਮੈਂਟ ਦੇ ਨਾਕਆਊਟ ਪੜਾਅ ਵਿੱਚ ਪਹੁੰਚਾ ਦਿੱਤਾ, ਸਗੋਂ ਪਾਕਿਸਤਾਨ ਲਈ ਵੀ ਦਰਵਾਜ਼ੇ ਬੰਦ ਕਰ ਦਿੱਤੇ। ਭਾਰਤ ਤੇ ਪਾਕਿਸਤਾਨ ਦੋਵੇਂ ਪੂਲ ਏ ਵਿੱਚ ਜਾਪਾਨ ਤੋਂ ਬਾਅਦ ਚਾਰ-ਚਾਰ ਅੰਕ ਲੈ ਕੇ ਦੂਜੇ ਤੇ ਤੀਜੇ ਸਥਾਨ ‘ਤੇ ਸਨ, ਪਰ ਭਾਰਤ ਨੇ ਬਿਹਤਰ ਗੋਲ ਫਰਕ (1) ਦੇ ਆਧਾਰ ‘ਤੇ ਸੁਪਰ 4 ਲਈ ਕੁਆਲੀਫਾਈ ਕੀਤਾ।
ਪਹਿਲੇ ਮੁਕਾਬਲੇ ਵਿੱਚ ਡਰਾਅ ਤੇ ਦੂਜੇ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਭਾਰਤ ਨੂੰ ਆਖਰੀ-ਚਾਰ ਵਿੱਚ ਪਹੁੰਚਣ ਲਈ ਇੰਡੋਨੇਸ਼ੀਆ ਨੂੰ 15-0 ਜਾਂ ਉਸ ਤੋਂ ਵੱਧ ਦੇ ਫਰਕ ਨਾਲ ਹਰਾਉਣ ਦੀ ਲੋੜ ਸੀ। ਬੀਤੀ ਚੈਂਪੀਅਨ ਟੀਮ ਲਈ ਦਿਪਸਾਨ ਟਿਰਕੀ ਨੇ ਪੰਜ, ਜਦਕਿ ਸੁਦੇਵ ਬੇਲਿਮਾਗਾ ਨੇ ਤਿੰਨ ਗੋਲ ਦਾਗੇ।
ਜੀਬੀਕੇ ਏਰਿਾਨ ਵਿੱਚ ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਇੰਡੋਨੇਸ਼ੀਆ ‘ਤੇ ਪੂਰੀ ਤਰ੍ਹਾਂ ਹਾਵੀ ਰਿਹਾ। ਇਸ ਮੈਚ ਵਿੱਚ ਭਾਰਚ ਨੇ 36 ਵਾਰ ਗੋਲ ‘ਤੇ ਨਿਸ਼ਾਨਾ ਵਿੰਨ੍ਹਿਆ, ਜਦਕਿ ਇੰਡੋਨੇਸ਼ੀਆ ਟੀਮ ਸਿਰਫ ਇਕ ਵਾਰ ਹੀ ਭਾਰਤ ਦੇ ਗੋਲ ਤੱਕ ਪਹੁੰਚ ਸਕੀ।
ਭਾਰਤ ਨੂੰ ਪੂਰੇ ਮੈਚ ਵਿੱਚ 21 ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਅੱਠ ਵਿੱਚ ਭਾਰਤ ਨੂੰ ਸਫਲਤਾ ਹਾਸਲ ਹੋਈ, ਜਦਕਿ ਇੰਡੋਨੇਸ਼ੀਆ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ।
ਤਜਰਬੇਕਾਰ ਐੱਸ.ਵੀ. ਸੁਨੀਲ, ਪਵਨ ਰਾਜਭਰ ਤੇ ਕਾਰਤੀ ਸੇਲਵਮ ਨੇ ਇੱਕ-ਇਕ ਗੋਲ ਕੀਤਾ, ਜਦਕਿ ਉੱਤਮ ਸਿੰਘ ਤੇ ਨੀਲਮ ਸੰਜੀਵ ਜੇਸ ਨੇ ਇੱਕ-ਇੱਕ ਗੋਲ ਕੀਤਾ। ਪਾਕਿਸਤਾਨ ਨੂੰ ਇਸ ਤੋਂ ਪਹਿਲਾਂ ਦਿਨ ਵਿੱਚ ਜਾਪਾਨ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: