ਭਾਰਤ ਨੇ ਟੀ-20 ਵਰਲਡ ਕੱਪ ਵਿਚ ਬੰਗਲਾਦੇਸ਼ ਨੂੰ 5 ਦੌੜਾਂ ਤੋਂ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 6 ਟਿਕਟ ਕੁਆ ਕੇ 184 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਲਈ ਸਭ ਤੋਂ ਵਧ ਦੌੜਾਂ ਵਿਰਾਟ ਕੋਹਲੀ ਦੇ ਬੱਲੇ ਤੋਂ ਆਈਆਂ। ਉਨ੍ਹਾਂ ਨੇ 44 ਗੇਂਦਾਂ ਵਿਚ 64 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਕੇ ਐੱਲ ਰਾਹੁਲ ਨੇ ਵੀ 32 ਗੇਂਦਾਂ ਵਿਚ 50 ਦੌੜਾਂ ਦੀ ਪਾਰੀ ਖੇਡੀ।
ਬੰਗਲਾਦੇਸ਼ ਨੇ ਡਕਵਰਥ ਲੁਈਸ ਨਿਯਮ ਤਹਿਤ 16 ਓਵਰ ਵਿਚ 6 ਵਿਕਟ ਗੁਆ ਕੇ 145 ਦੌੜਾਂ ਹੀ ਬਣਾਈਆਂ। ਕੇ ਐੱਲ ਰਾਹੁਲ-ਵਿਰਾਟ ਕੋਹਲੀ ਵਿਚ 67 ਦੌੜਾਂ ਤੇ ਕੋਹਲੀ-ਸੂਰਯਕੁਮਾਰ ਵਿਚ 38 ਦੌੜਾਂ ਦੀ ਸਾਂਝੇਦਾਰੀ ਹੋਈ। ਸੂਰਯਾ ਨੇ 187 ਦੇ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ।
ਕੋਹਲੀ ਨੇ ਫਿਰ ਕਮਾਲ ਕੀਤਾ ਤੇ ਇਸ ਵਰਲਡ ਕੱਪ ਵਿਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਟੀ-20 ਇੰਟਰਨੈਸ਼ਨਲ ਕਰੀਅਰ ਦੀ 36ਵੀਂ ਫਿਫਟੀ ਹੈ। ਉਹ ਟੀ-20 ਵਰਲਡ ਕੱਪ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਟੀਮ ਇੰਡੀਆ ਲਈ ਇਸ ਜਿੱਤ ਦੇ ਸਟਾਰ ਅਰਸ਼ਦੀਪ ਸਿੰਘ ਰਹੇ ਜਿਨ੍ਹਾਂ ਨੇ ਬੰਗਲਾਦੇਸ਼ ਨੂੰ ਆਖਰੀ ਓਵਰ ਵਿਚ 20 ਦੌੜਾਂ ਨਹੀਂ ਬਣਾਉਣ ਦਿੱਤੇ। ਅਰਸ਼ਦੀਪ ਸਿੰਘ ਦੀ ਦਮਦਾਰ ਬਾਲਿੰਗ ਦੀ ਵਜ੍ਹਾ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਤੇ ਭਾਰਤ ਦਾ ਹੁਣ ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ ਹੋ ਚੁੱਕਾ ਹੈ।