ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ ਬੱਸਾਂ ਲੈਣ ਸਵੇਰੇ 5 ਵਜੇ ਤੋਂ ਪਹੁੰਚ ਗਈਆਂ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਬੀਤੀ ਰਾਤ ਤੱਕ ਯੂਰਕੇਨ ਦੇ ਸੂਮੀ ਵਿੱਚ 750 ਭਾਰਤੀ ਵਿਦਿਆਰਥੀ ਸਨ, ਉਹ ਸਾਰੇ ਬੱਸਾਂ ਰਾਹੀਂ ਯੂਕਰੇਨ ਦੇ ਸ਼ਹਿਰ ਪੋਲਤਾਵਾ ਲਈ ਰਵਾਨਾ ਹੋ ਗਏ ਹਨ। ਨਾਲ ਹੀ ਦੂਤਘਰ ਦੇ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਨੂੰ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਭਾਰਤੀ ਵਿਦਿਆਰਥੀ ਨੇ ਵੀਡੀਓ ਸੰਦੇਸ਼ ਦੇ ਕੇ ਪਹਿਲਾਂ ਦੱਸਿਆ ਸੀ ਕਿ ਬੰਬਾਰੀ ਵਿਚ ਪੈਦਲ ਬਾਰਡਰ ਤੱਕ ਪਹੁੰਚਣਾ ਉਨ੍ਹਾਂ ਲਈ ਜ਼ੋਖਿਮ ਭਰਿਆ ਹੋਵੇਗਾ ਜਿਸ ਤੋਂ ਬਾਅਦ ਹਾਲਾਤ ਪਹਿਲਾਂ ਤੋਂ ਬੇਹਤਰ ਹੋਣ ‘ਤੇ ਵਿਦਿਆਰਥੀਆਂ ਨੂੰ ਸੂਮੀ ਤੋਂ ਕੱਢਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੁਝ ਹੀ ਦੇਰ ਵਿਚ ਬੱਸਾਂ ਰਵਾਨਾ ਹੋਣਗੀਆਂ। ਫਸੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਬਾਰਡਰ ਦੇ ਰਸਤੇ ਤੋਂ ਕੱਢਿਆ ਜਾਵੇਗਾ ਤੇ ਕੱਲ੍ਹ ਆਪ੍ਰੇਸ਼ਨ ਗੰਗਾ ਦੀ ਫਲਾਈਟ ਤੋਂ ਭਾਰਤ ਵਿਦਿਆਰਥੀ ਪਰਤਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਚੰਨੀ ਵੱਲੋਂ ਭਦੌੜ ਦਾ ਦੌਰਾ, ਪਿੰਡ ਬੱਲੋ ‘ਚ ਰੁਕ ਕੱਢੀਆਂ ਧਾਰਾਂ, ਕਹਿੰਦੇ- ‘ਪੂਰਾ ਮਾਹਰ ਬੰਦਾ ਮੈਂ’
ਯੂਕਰੇਨ-ਰੂਸ ਵਿਚ ਅੱਜ 11ਵੇਂ ਦਿਨ ਵੀ ਜੰਗ ਜਾਰੀ ਹੈ। ਯੂਕਰੇਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਮੁਹਿੰਮ ਚਲਾਈ ਹੈ, ਜਿਸ ਤਹਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 11 ਵਿਸ਼ੇਸ਼ ਉਡਾਣਾਂ ਰਾਹੀਂ ਐਤਵਾਰ ਨੂੰ 2135 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਨਾਲ ਹੀ 22 ਫਰਵਰੀ 2022 ਨੂੰ ਵਿਸ਼ੇਸ਼ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ 15,900 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।