ਭਾਰਤ ਵਿੱਚ ਇਨਸਾਨਾਂ ਨੂੰ ਲੈ ਕੇ ਉੱਡਣ ਵਾਲਾ ਡਰੋਨ ਤਿਆਰ ਹੋ ਚੁੱਕਾ ਹੈ ਅਤੇ ਇਹ ਜਲਦ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ਡਰੋਨ ਦਾ ਨਾਂ ਵਰੁਣ ਰੱਖਿਆ ਗਿਆ ਹੈ। ਇਹ 100 ਕਿਲੋ ਦੇ ਭਾਰ ਨਾਲ ਉੱਡ ਸਕਦਾ ਹੈ। 30 ਮਿੰਟਾਂ ‘ਚ ਇਹ 25 ਤੋਂ 30 ਕਿ.ਮੀ. ਯਾਤਰਾ ਪੂਰੀ ਹੋਵੇਗੀ।
ਭਾਰਤੀ ਜਲ ਸੈਨਾ ਨੇ ਆਪਣੇ ਬਿਆਨ ‘ਚ ਕਿਹਾ ਕਿ ਇਸ ਡਰੋਨ ਨੂੰ ਪੁਣੇ ਸਥਿਤ ਭਾਰਤੀ ਸਟਾਰਟਅਪ ਸਾਗਰ ਡਿਫੈਂਸ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ। ਇਸ ਨੂੰ ਜਲਦੀ ਹੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਕੰਪਨੀ ਦੇ ਸਹਿ-ਸੰਸਥਾਪਕ ਬੱਬਰ ਨੇ ਕਿਹਾ ਕਿ ਇਹ ਡਰੋਨ ਹਵਾ ‘ਚ ਤਕਨੀਕੀ ਖਰਾਬੀ ਦੇ ਬਾਵਜੂਦ ਸੁਰੱਖਿਅਤ ਲੈਂਡਿੰਗ ਕਰਨ ‘ਚ ਸਮਰੱਥ ਹੈ। ਇਸ ਵਿੱਚ ਇੱਕ ਪੈਰਾਸ਼ੂਟ ਵੀ ਹੈ, ਜੋ ਐਮਰਜੈਂਸੀ ਜਾਂ ਖਰਾਬੀ ਦੇ ਦੌਰਾਨ ਆਪਣੇ ਆਪ ਖੁੱਲ੍ਹ ਜਾਵੇਗਾ ਅਤੇ ਡਰੋਨ ਸੁਰੱਖਿਅਤ ਢੰਗ ਨਾਲ ਲੈਂਡ ਕਰੇਗਾ। ਇਸ ਦੇ ਨਾਲ ਹੀ ‘ਵਰੁਣ’ ਦੀ ਵਰਤੋਂ ਏਅਰ ਐਂਬੂਲੈਂਸ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਸਾਮਾਨ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।
ਜੁਲਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਡਰੋਨ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਨ। ਇਸ ਦੀ ਵੀਡੀਓ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਗਈ ਸੀ।
ਰਿਪੋਰਟਾਂ ਮੁਤਾਬਕ ਇਸ ਨਾਲ ਦੇਸ਼ ਦੀ ਨਿਗਰਾਨੀ ਅਤੇ ਸੁਰੱਖਿਆ ਮਜ਼ਬੂਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਰਾਹਤ ਅਤੇ ਮੈਡੀਕਲ ਐਮਰਜੈਂਸੀ ਵਿੱਚ ਵੀ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: