ਦੇਸ਼ ‘ਚ ਸਰਵਾਈਕਲ ਕੈਂਸਰ ਵਿਰੁੱਧ ਜੰਗ ਹੁਣ ਸੌਖੀ ਹੋ ਜਾਵੇਗੀ। ਭਾਰਤ ਸਰਵਾਈਕਲ ਕੈਂਸਰ ਨਾਲ ਲੜਨ ਲਈ ਪਹਿਲੀ ਸਵਦੇਸ਼ੀ ਵੈਕਸੀਨ ਮਿਲਣ ਜਾ ਰਹੀ ਹੈ। ਇਹ ਟੀਕਾ (ਸਰਵਾਈਕਲ ਕੈਂਸਰ ਵੈਕਸੀਨ) ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਇਆ ਗਿਆ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਭਲਕੇ ਸਵਦੇਸ਼ੀ ਟੀਕਾ ਲਾਂਚ ਕੀਤਾ ਜਾਵੇਗਾ।
ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਹਾਲ ਹੀ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਸਰਵਾਈਕਲ ਕੈਂਸਰ ਦੇ ਵਿਰੁੱਧ ਇੱਕ ਟੀਕਾ ਬਣਾਉਣ ਦੀ ਇਜਾਜ਼ਤ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਵਦੇਸ਼ੀ ਤੌਰ ‘ਤੇ ਵਿਕਸਤ ਦੇਸ਼ ਦਾ ਪਹਿਲਾ ਕਵਾਡ੍ਰਿਵੇਲੇਂਟ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ (qHPV) ਵੀਰਵਾਰ ਨੂੰ ਲਾਂਚ ਕੀਤਾ ਜਾਵੇਗਾ। ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਬਾਇਓਟੈਕਨਾਲੋਜੀ ਵਿਭਾਗ ਨੇ 1 ਸਤੰਬਰ ਨੂੰ ਸਰਵਾਈਕਲ ਕੈਂਸਰ ਦੇ ਇਲਾਜ ਲਈ ਸਵਦੇਸ਼ੀ ਤੌਰ ‘ਤੇ ਵਿਕਸਤ ਵੈਕਸੀਨ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਅਹਿਮ ਗੱਲ ਇਹ ਹੈ ਕਿ ਸੀਰਮ ਇੰਸਟੀਚਿਊਟ ਦੀ qHPV ਵੈਕਸੀਨ ਨੂੰ 12 ਜੁਲਾਈ ਨੂੰ DCGI ਤੋਂ ਮਾਰਕੀਟ ਆਥਰਾਈਜ਼ੇਸ਼ਨ ਮਿਲੀ ਸੀ। ਇਸ ਵੇਲੇ ਭਾਰਤ ਵਿਦੇਸ਼ਾਂ ਤੋਂ ਵੈਕਸੀਨ ਲੈਂਦਾ ਹੈ ਅਤੇ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਗਵਾਨ ਯੀਸ਼ੂ ਤੇ ਮਾਂ ਮਰੀਅਮ ਦੀ ਮੂਰਤੀ ਦੀ ਬੇਅਦਬੀ, CM ਮਾਨ ਵੱਲੋਂ ਸਖਤ ਕਾਰਵਾਈ ਦੇ ਹੁਕਮ
ਸਰਵਾਈਕਲ ਕੈਂਸਰ ਕੀ ਹੈ?
ਸਰਵਾਈਕਲ ਕੈਂਸਰ ਇੱਕ ਕਿਸਮ ਦਾ ਕੈਂਸਰ ਹੈ ਜੋ ਬੱਚੇਦਾਨੀ ਦੇ ਮੂੰਹ ਦੇ ਸੈੱਲਾਂ ਵਿੱਚ ਹੁੰਦਾ ਹੈ। ਹਿਊਮਨ ਪੈਪੀਲੋਮਾ ਵਾਇਰਸ (HPV) ਜੋ ਕਿ ਜਿਨਸੀ ਤੌਰ ‘ਤੇ ਪ੍ਰਸਾਰਿਤ ਲਾਗ ਹੈ। ਇਹ ਵਾਇਰਸ ਸਰਵਾਈਕਲ ਕੈਂਸਰ ਪੈਦਾ ਕਰਨ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ 9 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਲਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਭਾਰਤ ਵਿੱਚ ਸਰਵਾਈਕਲ ਕੈਂਸਰ ਦੇ ਮਾਮਲੇ ਵਧੇ ਹਨ। ਇਕ ਰਿਪੋਰਟ ਮੁਤਾਬਕ 15 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਹੋਣ ਵਾਲਾ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਟੀਕਾਕਰਨ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਕਾਫੀ ਹੱਦ ਤੱਕ ਮਦਦਗਾਰ ਦੱਸਿਆ ਜਾਂਦਾ ਹੈ। ਇਸ ਟੀਕੇ ਨੂੰ ਕੇਂਦਰ ਸਰਕਾਰ ਦੀ ਰਾਸ਼ਟਰੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਕਰਨਾ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਸਮੱਸਿਆ ਨੂੰ ਘੱਟ ਕਰਨ ਵੱਲ ਇੱਕ ਠੋਸ ਕਦਮ ਹੈ।