ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਕਰਾਸ ਓਵਰ ਮੈਚ ‘ਚ ਭਾਰਤੀ ਟੀਮ ਨੂੰ ਕਰੀਬੀ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਮੈਚ ਦੌਰਾਨ ਟੀਮ ਇੰਡੀਆ ਮੈਚ ‘ਚ ਮਜ਼ਬੂਤ ਸਥਿਤੀ ‘ਚ ਨਜ਼ਰ ਆਈ ਪਰ ਅੰਤ ‘ਚ ਕੀਵੀਆਂ ਨੇ ਬਾਜ਼ੀ ਮਾਰ ਲਈ।
ਸ਼ੂਟਆਊਟ ਵਿ4ਚ ਮੁਕਾਬਲਾ 4-5 ਤੋਂ ਨਿਊਜ਼ੀਲੈਂਡ ਦੀ ਟੀਮ ਨੇ ਆਪਣਏ ਨਾਂ ਕਰ ਲਿਆ। ਇਸ ਹਾਰ ਨਾਲ ਭਾਰਤੀ ਟੀਮ ਹਾਕੀ ਵਿਸ਼ਵ ਕੱਪ 2023 ‘ਚੋਂ ਬਾਹਰ ਹੋ ਗਈ ਹੈ, ਜਦਕਿ ਨਿਊਜ਼ੀਲੈਂਡ ਨੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ 3-3 ਦੀ ਬਰਾਬਰੀ ‘ਤੇ ਖਤਮ ਹੋਇਆ, ਜਿਸ ਤੋਂ ਬਾਅਦ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਆਉਣਾ ਸੀ।
ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਿਛਲੇ ਮੈਚ ਵਿੱਚ ਸਪੇਨ ਨੂੰ ਹਰਾਇਆ ਸੀ। ਜਿਸ ਕਾਰਨ ਉਹ ਗਰੁੱਪ-ਡੀ ਵਿੱਚ ਦੂਜੇ ਸਥਾਨ ’ਤੇ ਰਿਹਾ। ਇੰਗਲੈਂਡ ਦੀ ਟੀਮ ਗਰੁੱਪ ਦੇ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਰਹੀ ਅਤੇ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਭਾਰਤ ਕੋਲ ਕ੍ਰਾਸ ਓਵਰ ਮੈਚ ਰਾਹੀਂ ਹੀ ਕੁਆਰਟਰ ਫਾਈਨਲ ਤੱਕ ਪਹੁੰਚਣ ਦਾ ਰਾਹ ਸੀ।
ਅੱਜ ਦੇ ਮੈਚ ਦੀ ਗੱਲ ਕਰੀਏ ਤਾਂ ਸ਼ੂਟਆਊਟ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਸ਼ੁਰੂ ਤੋਂ ਹੀ ਚੰਗੀ ਪਕੜ ਬਣਾਈ ਰੱਖੀ ਸੀ। 2-2 ਤੱਕ ਦੋਵੇਂ ਟੀਮਾਂ ਸ਼ੂਟਆਊਟ ‘ਚ ਬਰਾਬਰੀ ‘ਤੇ ਚੱਲ ਰਹੀਆਂ ਸਨ। ਇੱਥੋਂ ਭਾਰਤ ਇੱਕ ਬਦਲਾਅ ਤੋਂ ਖੁੰਝ ਗਿਆ। ਕੀਵੀ ਟੀਮ ਨੇ ਇਸ ਦਾ ਹੀ ਫਾਇਦਾ ਉਠਾਇਆ। ਇੱਥੋਂ ਦੀ ਭਾਰਤੀ ਹਾਕੀ ਟੀਮ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਮਹਿਮਾਨ ਟੀਮ ਨੂੰ ਕੋਈ ਮੌਕਾ ਖੁੰਝਾਇਆ ਜਾਵੇ ਅਤੇ ਸਾਰੇ ਮੌਕੇ ‘ਤੇ ਗੋਲ ਕੀਤੇ।
ਨਿਊਜ਼ੀਲੈਂਡ ਕੋਲ ਵਾਧੂ ਮੌਕਾ ਹੋਣ ਦੇ ਬਾਵਜੂਦ ਭਾਰਤ ਸ਼ੂਟਆਊਟ ਵਿੱਚ 4-4 ਨਾਲ ਅੱਗੇ ਹੋ ਗਿਆ ਸੀ ਪਰ ਇਹ ਇੱਕ ਮੌਕਾ ਗੁਆਉਣ ਕਾਰਨ ਮਹਿਮਾਨ ਟੀਮ ਨੇ ਭਾਰਤ ਨੂੰ ਸ਼ੂਟਆਊਟ ਵਿੱਚ 5-4 ਨਾਲ ਹਰਾਇਆ।
ਭਾਰਤੀ ਹਾਕੀ ਟੀਮ ਨੇ ਸ਼ੁਰੂ ਤੋਂ ਹੀ ਮੈਚ ‘ਤੇ ਪਕੜ ਬਣਾਈ ਰੱਖੀ ਸੀ ਪਰ ਜਿਵੇਂ ਹੀ ਮੈਚ ਆਪਣੇ ਆਖਰੀ ਪੜਾਅ ‘ਤੇ ਪਹੁੰਚਿਆ ਤਾਂ ਨਿਊਜ਼ੀਲੈਂਡ ਨੇ ਵਾਪਸੀ ਕੀਤੀ। ਪਹਿਲੇ ਹਾਫ ਵਿੱਚ ਇੱਕ ਸਮੇਂ ਭਾਰਤ ਕੋਲ 2-0 ਦੀ ਬੜ੍ਹਤ ਸੀ। ਇੱਥੋਂ ਅਸੀਂ ਨਿਊਜ਼ੀਲੈਂਡ ਨੂੰ ਵਾਪਸੀ ਦਾ ਮੌਕਾ ਦਿੱਤਾ। ਭਾਰਤ ਲਈ ਲਲਿਤ ਉਪਾਧਿਆਏ (17ਵੇਂ ਮਿੰਟ), ਸੁਖਜੀਤ ਸਿੰਘ (24ਵੇਂ ਮਿੰਟ) ਅਤੇ ਵਰੁਣ ਕੁਮਾਰ (40ਵੇਂ ਮਿੰਟ) ਨੇ ਗੋਲ ਕੀਤੇ। ਨਿਊਜ਼ੀਲੈਂਡ ਲਈ ਸੈਮ ਲੇਨ (28ਵੇਂ) ਨੇ ਮੈਦਾਨੀ ਗੋਲ ਕੀਤਾ, ਜਦਕਿ ਕੇਨ ਰਸਲ (43ਵੇਂ) ਅਤੇ ਸੀਨ ਫਿੰਡਲੇ (49ਵੇਂ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਹੁਣ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: