ਭਾਰਤੀ ਖੇਡ ਜਗਤ ਵਿੱਚ ਲਈ ਵੱਡੀ ਖਬਰ ਹੈ। ਭਾਰਤ 40 ਸਾਲਾਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ 2023 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਚੀਨ ਦੇ ਬੀਜਿੰਗ ਵਿੱਚ ਚੱਲ ਰਹੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ 139ਵੇਂ ਸੈਸ਼ਨ ਵਿੱਚ ਸ਼ਨੀਵਾਰ ਨੂੰ 40 ਸਾਲ ਬਾਅਦ ਇਸ ਦੀ ਮੇਜ਼ਬਾਨੀ ਲਈ ਬੋਲੀ ਜਿੱਤ ਲਈ ਹੈ।
ਇਹ ਭਾਰਤ ਲਈ ਇੱਕ ਇਤਿਹਾਸਕ ਪਲ ਹੈ। ਭਾਤਰ ਦੇ ਪਹਿਲੇ ਨਿੱਜੀ ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ, ਆਈ.ਓ.ਸੀ. ਮੈਂਬਰ ਨੀਤਾ ਅੰਬਾਨੀ, ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ, ਨੌਜਵਾਨ ਮਾਮਲਿਆਂ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 139ਵੇਂ ਸੈਸ਼ਨ ਵਿੱਚ ਆਈ.ਓ.ਸੀ. ਮੈਂਬਰ ਨੂੰ ਪ੍ਰੈਜ਼ੇਂਟੇਸ਼ਨ ਦਿੱਤੀ।
ਭਾਰਤ ਵਿੱਚ ਦੂਜੀ ਵਾਰ ਆਈ.ਓ.ਸੀ. ਸੈਸ਼ਨ ਹੋਵੇਗਾ। ਇਸ ਤੋਂ ਪਹਿਲਾਂ 1983 ਵਿੱਚ ਨਵੀਂ ਦਿੱਲੀ ਵਿੱਚ ਸੈਸ਼ਨ ਦਾ ਆਯੋਜਨ ਹੋਇਆ ਸੀ ਤੇ ਇਸ ਪਿੱਛੋਂ ਦੇਸ਼ ਨੂੰ 4 ਦਹਾਕਿਆਂ ਦੀ ਲੰਮੀ ਉਡੀਕ ਕਰਨੀ ਪਈ। ਅਗਸਤ 2019 ਵਿੱਚ ਆਈ.ਓ.ਸੀ. ਦੀ ਕਮੇਟੀ ਜਿਓ ਵਰਲਡ ਸੈਂਟਰ ਨੂੰ ਦੇਖਣ ਆਈ ਸੀ ਤੇ ਕਾਫੀ ਪ੍ਰਭਾਵਿਤ ਹੋਈ ਸੀ। ਇਸ ਦੇ ਅਗਲੇ ਸਾਲ 4 ਮਾਰਚ 2020 ਨੂੰ ਤੈਅ ਹੋ ਗਿਆ ਸੀ ਕਿ ਜੇ ਭਾਰਤ ਨੂੰ 2023 ਦੀ ਮੇਜਬਾਨੀ ਮਿਲਦੀ ਹੈ ਤਾਂ ਉਸ ਦਾ ਆਯੋਜਨ ਮੁੰਬਈ ਵਿੱਚ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਭਾਰਤ ਤੋਂ ਆਈ.ਓ.ਸੀ. ਮੈਂਬਰ ਵਜੋਂ ਚੁਣੀ ਗਈ ਪਹਿਲੀ ਮਹਿਲਾ ਨੀਤਾ ਅੰਬਾਨੀ ਨੇ ਕਿਹਾ ਕਿ 40 ਸਾਲ ਦੀ ਉਡੀਕ ਪਿੱਛੋਂ ਓਲੰਪਿਕ ਮੁਹਿੰਮ ਭਾਰਤ ਵਾਪਸ ਆ ਗਈ ਹੈ। 2023 ਵਿੱਚ ਮੁੰਬਈ ਵਿੱਚ ਆਈ.ਓ.ਸੀ. ਸੈਸਨ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਭਾਰਤ ਨੂੰ ਸੌਂਪਣ ਲਈ ਮੈਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਓਲੰਪਿਕ ਇੱਛਾਵਾਦੀ ਲਈ ਇੱਕ ਅਹਿਮ ਕਦਮ ਹੋਵੇਗਾ ਤੇ ਭਾਰਤੀ ਖੇਡ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਓਲੰਪਿਕ ਦਾ ਆਯੋਜਨ ਕਰਨਾ ਸਾਡਾ ਸੁਪਨਾ ਹੈ।