ਰੱਖਿਆ ਉਪਕਰਨਾਂ ਦੇ ਖੇਤਰ ਵਿੱਚ ਭਾਰਤ ਰੂਸ ਦਾ ਇੱਕ ਵੱਡਾ ਖਰੀਦਦਾਰ ਹੈ। ਭਾਰਤ ਆਪਣੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਰੂਸ ਤੋਂ ਹੀ ਵਧੇਰੇ ਹਥਿਆਰਾਂ ਦੀ ਖਰੀਦਦਾਰੀ ਕਰਦਾ ਹੈ ਪਰ ਹੁਣ ਭਾਰਤ ਤੇ ਰੂਸ ਵਿਚਾਲੇ ਹੋਇਆ ਇਕ ਕਰਾਰ ਖਤਮ ਹੋਣ ਜਾ ਰਿਹਾ ਹੈ ਭਾਰਤ ਨੇ ਰੂਸ ਤੋਂ 48 Mi-17 V5s ਹੈਲੀਕਾਪਟਰ ਨੂੰ ਖਰੀਦਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਭਾਰਤ ਨੇ ਰੂਸ ਤੋਂ ਲਗਭਗ 10 ਪਹਿਲਾਂ 80Mil7V5s ਹੈਲੀਕਾਪਟਰ ਖਰੀਦ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸਨ, ਹੁਣ ਇਨ੍ਹਾਂ ਵਿੱਚੋਂ 48 ਐੱਮ.ਆੱ.-17 ਵੀ ਹੈਲੀਕਾਪਟਰ ਨੂੰ ਫੌਜ ਤੇ ਹੋਰ ਹਵਾਬਾਜ਼ੀ ਏਜੰਸਾਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਸੀ, ਜੋ ਹੁਣ ਇਸ ਨੂੰ ਹੈਲੀਕਾਪਟਰ ਨੂੰ ਨਹੀਂ ਲੈਣਾ ਚਾਹੁੰਦੇ ਹਨ।
ਜਾਣਕਾਰੀ ਮੁਤਾਬਕ ਹੁਣ ਇਸ ਸੌਦੇ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਏਜੰਸੀ ਤੇ ਫੌਜ ਹੁਣ ਮੇਕ ਇਨ ਇੰਡੀਆ ਦੇ ਤਹਿਤ ਬਣਨ ਵਾਲੇ ਹੈਲੀਕਾਪਟਰ ਦਾ ਸਮਰਥਨ ਕੀਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸੌਦੇ ਨੂੰ ਖਤਮ ਕਰਨ ਦਾ ਫੈਸਲਾ ਰੂਸ ਯੂਕਰੇਨ ਦੇ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ ਲਿਆ ਗਿਆ ਸੀ ਤੇ ਇਸ ਦਾ ਇੱਕ ਉਦੇਸ਼ ਮੇਕ ਇਨ ਇੰਡੀਆ ਨੂੰ ਉਤਸ਼ਾਹਤ ਕਰਨਾ ਹੈ। ਦੱਸ ਦੇਈਏ ਕਿ ਭਾਰਤ Mi-17V5 ਤੇ Mi-17 ਹੈਲੀਕਾਪਟਰ ਬੇੜੇ ਦੇ ਸਭ ਤੋਂ ਵੱਡੇ ਆਪ੍ਰੇਟਰਾਂ ਵਿੱਚੋਂ ਇੱਕ ਹੈ। ਇੰਨਾ ਹੀ ਨਹੀਂ ਦੇਸ਼ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਰਗੇ ਵੀਵੀਵਾਈ ਲਈ ਵੀ ਇਨ੍ਹਾਂ ਦੀ ਵਰਤੋਂ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਐੱਮ.ਆਈ-17ਵੀ5 ਹੈਲੀਕਾਪਟਰ ਫੌਜ ਵਿੱਚ ਵੀ ਭਾਰੀ ਮਾਤਰਾ ਵਿੱਚ ਵਰਤੋਂ ਵਿੱਚ ਲਿਆਏ ਜਾਂਦੇ ਹਨ। ਇਨ੍ਹਾਂ ਹੈਲੀਕਾਪਟਰਸ ਦੀ ਵਰਤੋਂ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਵਰਗੇ ਉਚਾਈ ਵਾਲੇ ਰਾਜਾਂ ਤੇ ਹੋਰ ਦੂਰ-ਦੁਰਾਡੇ ਦੇ ਖੇਤਰਾਂ ਨਾਲ ਸਿਆਚਿਨ ਗਲੇਸ਼ੀਅਰ ਦੇ ਨਾਲ-ਨਾਲ ਪੂਰਬੀ ਲੱਦਾਖ ਵਿੱਚ ਵੀ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਹਵਾਈ ਫੌਜ ਮੇਕ ਇਨ ਇੰਡੀਆ ਇਨ ਡਿਫੈਂਸ ਪ੍ਰੋਗਰਾਮ ਤਹਿਤ ਵੱਡੇ ਪੱਧਰ ‘ਤੇ ਸਵਦੇਸ਼ੀ ਪ੍ਰੋਗਰਾਮਾਂ ਦਾ ਸਮਰਥਨ ਕਰ ਰਿਹਾ ਹੈ।