ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਦੇ ਕੁਡੋਸ ਬੈਂਕ ਏਰੀਨਾ ਵਿਚ ਭਾਰਤੀ ਮੂਲ ਦੇ 20,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ PM ਮੋਦੀ ਨੇ ਕਿਹਾ ਕਿ ਭਾਰਤ ਮਦਰ ਆਫ ਡੈਮੋਕ੍ਰੇਸੀ ਹੈ। ਸਾਡੇ ਲਈ ਪੂਰੀ ਦੁਨੀਆ ਇਕ ਪਰਿਵਾਰ ਹੈ। ਭਾਰਤ-ਆਸਟ੍ਰੇਲੀਆ ਦਾ ਰਿਸ਼ਤਾ ਭਰੋਸੇ ਤੇ ਸਨਮਾਨ ‘ਤੇ ਟਿਕਿਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਮੈਂ ਪਿਛਲੇ ਦੌਰੇ 2104 ਵਿਚ ਵਾਅਦਾ ਕੀਤਾ ਸੀ ਕਿ ਆਸਟ੍ਰੇਲੀਆ ਨੂੰ ਫਿਰ ਕਿਸੇ ਭਾਰਤੀ ਪੀਐੱਮ ਲਈ 28 ਸਾਲ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਆਸਟ੍ਰੇਲੀਆ ਦੇ ਪੀਐੱਮ ਅਲਬਨੀਜ ਨੇ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ‘ਮੋਦੀ ਇਜ਼ ਦ ਬੌਸ’। ਪਹਿਲੀ ਵਾਰ ਇਥੇ ਆਸਟ੍ਰੇਲੀਆ ਵਿਚ ਕਿਸੇ ਪ੍ਰਧਾਨ ਮੰਤਰੀ ਦਾ ਇੰਨਾ ਵਿਸ਼ਾਲ ਸਵਾਗਤ ਹੋਇਆ ਹੈ। ਪੀਐੱਮ ਮੋਦੀ ਮੇਰੇ ਬਹੁਤ ਚੰਗੇ ਦੋਸਤ ਹਨ। ਅਸੀਂ ਦੋਵੇਂ ਦੇਸ਼ਾਂ ਦੇ ਲੋਕਤਾਂਤ੍ਰਿਕ ਮੁੱਲਾਂ ਦੇ ਆਧਾਰ ‘ਤੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਾਂਗੇ।
ਪੀਐੱਮ ਮੋਦੀ ਨੇ ਭਾਸ਼ਣ ਵਿਚ ਕਈ ਅਹਿਮ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਭਾਰਤ ਤੇ ਆਸਟ੍ਰੇਲੀਆ ਵਿਚ ਇਕ-ਦੂਜੇ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ‘ਤੇ ਗੱਲਬਾਤ ਅੱਗੇ ਵਧੀ ਹੈ। ਇਸ ਦਾ ਦੋਵੇਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਬ੍ਰਿਸਬੇਨ ਵਿਚ ਭਾਰਤ ਦਾ ਨਵਾਂ ਕੌਂਸਲੇਟ ਖੋਲ੍ਹਿਆ ਜਾਵੇਗਾ।
ਭਾਰਤੀ ਮੂਲ ਦੇ ਲੋਕਾਂ ਨੂੰ ਪੀਐੱਮ ਨੇ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਤੁਸੀਂ ਉਥੇ ਭਾਰਤ ਦੇ ਅੰਬੈਸਡਰ ਹੋ। ਮੈਂ ਤੁਹਾਡੇ ਤੋਂ ਮੰਗ ਰਿਹਾ ਹਾਂ ਕਿ ਤੁਸੀਂ ਜਦੋਂ ਵੀ ਭਾਰਤ ਆਓ ਆਪਣੇ ਨਾਲ ਆਸਟ੍ਰੇਲੀਆਈ ਪਰਿਵਾਰਾਂ ਨੂੰ ਵੀ ਲਿਆਓ। ਇਸ ਨਾਲ ਉਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਸਮਝਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਮਹਾਰਾਸ਼ਟਰ ‘ਚ ਟਰੱਕ-ਬੱਸ ਵਿਚਾਲੇ ਭਿਆਨਕ ਟੱਕਰ, ਵਿਚਕਾਰੋਂ ਕੱਟੀ ਗਈ ਬੱਸ, 7 ਮੌਤਾਂ
PM ਮੋਦੀ ਨੇ ਕਿਹਾ ਕਿ ਉਹ ਭਾਰਤ ਤੇ ਆਸਟ੍ਰੇਲੀਆ ਦੇ ਸੰਬੰਧਾਂ ਨੂੰ ਵੱਖ ਪੱਧਰ ‘ਤੇ ਲਿਜਾਣਾ ਚਾਹੁੰਦੇ ਹਨ। ਇਸ ਵਿਚ ਡਿਫੈਂਸ ਤੇ ਸੁਰੱਖਿਆ ਸਬੰਧ ਸ਼ਾਮਲ ਹਨ ਤਾਂ ਕਿ ਇੰਡੋ-ਪੈਸਿਫਿਕ ਖੇਤਰ ਨੂੰ ਬੇਹਤਰ ਬਣਾਇਆ ਜਾ ਸਕੇ। ਮੋਦੀ ਨੇ ਕਿਹਾ ਕਿ ਮੈਂ ਅਜਿਹਾ ਇਨਸਾਨ ਨਹੀਂ ਹਾਂ ਜੋ ਕਿ ਆਸਾਨੀ ਨਾਲ ਸੰਤੁਸ਼ਟ ਹੋ ਜਾਵੇ ਤੇ ਮੈਂ ਜਾਣਦਾ ਹਾਂ ਕਿ ਆਸਟ੍ਰੇਲੀਆਈ ਪੀਐੱਮ ਅਲਬਨੀਜ ਵੀ ਅਜਿਹੇ ਹੀ ਹਨ।
ਵੀਡੀਓ ਲਈ ਕਲਿੱਕ ਕਰੋ -: