ਅਫਗਾਨਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਅਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ ‘ਚ ਖੇਡੇ ਜਾ ਰਹੇ ਸੁਪਰ-12 ਮੈਚ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਨਿਊਜ਼ ਚੈਨਲ ਮੁਤਾਬਕ ਪਿੱਚ ਬਣਾਉਣ ਵਾਲੇ ਕਿਊਰੇਟਰ ਮੋਹਨ ਸਿੰਘ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ।
ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪਰ ਮੀਡੀਆ ਰਿਪੋਰਟ ‘ਚ ਇਸ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਪਿੱਛੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਅਫਗਾਨਿਸਤਾਨ ਇਹ ਮੈਚ ਹਾਰ ਜਾਂਦਾ ਹੈ ਤਾਂ ਟੀਮ ਇੰਡੀਆ ਸੈਮੀਫਾਈਨਲ ਦੌਰ ਤੋਂ ਬਾਹਰ ਹੋ ਜਾਵੇਗੀ।
ਅਜਿਹੇ ‘ਚ ਇਸ ਮੌਤ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮੋਹਨ ਸਿੰਘ (36) ਭਾਰਤ ਦਾ ਰਹਿਣ ਵਾਲਾ ਹੈ। ਆਸਟ੍ਰੇਲੀਆ, ਇੰਗਲੈਂਡ, ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਸ਼ੇਖ ਜਾਇਦ ਸਟੇਡੀਅਮ ਦੀ ਵਿਕਟ ‘ਤੇ ਖੇਡ ਚੁੱਕੀਆਂ ਹਨ ਅਤੇ ਸਾਰੀਆਂ ਵਿਕਟਾਂ ਮੋਹਨ ਸਿੰਘ ਨੇ ਹੀ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਪੰਜਾਬ ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਕਿਊਰੇਟਰ ਵਜੋਂ ਸਿਖਲਾਈ ਲੈਣ ਤੋਂ ਬਾਅਦ, ਮੋਹਨ ਸਤੰਬਰ 2004 ਵਿੱਚ ਅਬੂ ਧਾਬੀ ਚਲਾ ਗਿਆ, ਜਿੱਥੇ ਉਹ 1994 ਤੋਂ ਗਰਾਊਂਡ ਸੁਪਰਵਾਈਜ਼ਰ ਵਜੋਂ ਸੇਵਾ ਨਿਭਾ ਰਿਹਾ ਸੀ। ਉੱਥੇ ਉਹ ਟੈਨਿਸ ਸਮੇਤ ਹੋਰ ਕਈ ਖੇਡਾਂ ਵਿੱਚ ਕੋਚਾਂ ਦੀ ਸਹਾਇਤਾ ਕਰਦਾ ਸੀ। ਕ੍ਰਿਕਟ ਵੱਲ ਧਿਆਨ ਦੇਣ ਤੋਂ ਪਹਿਲਾਂ ਉਹ ਤੈਰਾਕੀ ਦਾ ਸ਼ੌਕੀਨ ਸੀ।
ਇਹ ਵੀ ਪੜ੍ਹੋ : ਨਿੱਜੀ ਸਕੂਲਾਂ ‘ਤੇ ਚੰਨੀ ਸਰਕਾਰ ਦੀ ਸਖ਼ਤੀ, 10ਵੀਂ ਤੱਕ ਪੰਜਾਬੀ ਨਾ ਰੱਖੀ ਲਾਜ਼ਮੀ ਤਾਂ ਲੱਗੇਗਾ ਭਾਰੀ ਜੁਰਮਾਨਾ
ਵਿਸ਼ਵ ਕੱਪ ਦਾ ਮੈਚ 17 ਮਾਰਚ 2007 ਨੂੰ ਪਾਕਿਸਤਾਨ ਅਤੇ ਆਇਰਲੈਂਡ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ ਵਿੱਚ ਪਾਕਿਸਤਾਨ ਦੀ ਟੀਮ ਬੁਰੀ ਤਰ੍ਹਾਂ ਹਾਰ ਗਈ ਸੀ। ਇਸ ਦੇ ਨਾਲ ਹੀ ਉਹ ਵਿਸ਼ਵ ਕੱਪ ਤੋਂ ਵੀ ਬਾਹਰ ਹੋ ਗਿਆ ਸੀ। ਇਹ ਇੱਕ ਵੱਡੀ ਤਬਦੀਲੀ ਸੀ। ਪਰ ਅਗਲੇ ਦਿਨ ਟੀਮ ਦੇ ਕੋਚ ਬੌਬ ਵੂਲਮਰ ਦੀ ਲਾਸ਼ ਬਰਾਮਦ ਹੋਈ। ਉਸਦੀ ਲਾਸ਼ ਕਿੰਗਸਟਨ, ਜਮਾਇਕਾ ਵਿੱਚ ਉਸਦੇ ਹੋਟਲ ਦੇ ਕਮਰੇ ਦੇ ਬਾਥਰੂਮ ਵਿੱਚ ਮਿਲੀ। ਉਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ। ਇਸ ਮੌਤ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਕਾਤਲ ਤੱਕ ਕਿਹਾ ਗਿਆ ਸੀ।