ਯੂਕਰੇਨ ਵਿਚ ਰੂਸੀ ਫੌਜ ਦੀ ਕਾਰਵਾਈ ਨਾਲ ਮਨੁੱਖਤਾ ‘ਤੇ ਵੱਡਾ ਸੰਕਟ ਪੈਦਾ ਹੋ ਗਿਆ ਹੈ। ਇਸ ‘ਚ ਉਹ ਭਾਰਤੀ ਵਿਦਿਆਰਥੀ ਵੀ ਫਸੇ ਹੋਏ ਹਨ ਜੋ ਆਪਣੇ ਘਰ ਪਰਤਣਾ ਚਾਹੁੰਦੇ ਹਨ। ਭਾਰਤ ਸਰਕਾਰ ਲਗਾਤਾਰ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਮੁਹਿੰਮ ਚਲਾ ਰਹੀ ਹੈ ਪਰ ਇਨ੍ਹਾਂ ‘ਚ ਇੱਕ ਭਾਰਤੀ ਵਿਦਿਆਰਥੀ ਹੈ ਜਿਸ ਨੇ ਡਰ ਅਤੇ ਜਾਨ ਦੇ ਖਤਰੇ ਵਿਚ ਵੀ ਇਨਸਾਨੀਅਤ ਦਾ ਸਾਥ ਨਹੀਂ ਛੱਡਿਆ ਹੈ। ਯੁੱਧ ਦੇ ਵਿਚ ਫਸੀ ਹਰਿਆਣਾ ਦੀ ਇੱਕ ਮੈਡੀਕਲ ਵਿਦਿਆਰਥੀ ਨੇ ਯੂਕਰੇਨ ਛੱਡਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਉਸ ਨੂੰ ਹੋਰਨਾਂ ਵਿਦਿਆਰਥੀਆਂ ਦੀ ਤਰ੍ਹਾਂ ਆਪਣੇ ਘਰ ਪਰਤਣ ਦਾ ਮੌਕਾ ਮਿਲਿਆ ਸੀ।
ਇਹ ਵੀ ਪੜ੍ਹੋ : ਸਿੱਖਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ, ਯੁੱਧ ਵਿਚਾਲੇ ਯੂਕਰੇਨ ‘ਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਲਗਾਏ ਲੰਗਰ
ਭਾਰਤੀ ਵਿਦਿਆਰਥੀ ਯੂਕਰੇਨ ਦੇ ਇੱਕ ਘਰ ‘ਚ ਕਿਰਾਏ ‘ਤੇ ਰਹਿੰਦੀ ਹੈ। ਉਸ ਦੇ ਮਕਾਨ ਮਾਲਕ ਨੇ ਆਪਣੇ ਦੇਸ਼ ਦੀ ਰੱਖਿਆ ਲਈ ਯੂਕਰੇਨ ਫੌਜ ਨਾਲ ਮਿਲ ਕੇ ਹਥਿਆਰ ਚੁੱਕਣ ਦਾ ਫੈਸਲਾ ਲਿਆ ਹੈ ਪਰ ਆਪਣੇ ਪਿੱਛੇ ਉਹ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ। ਹੁਣ ਭਾਰਤ ਦੀ ਇਸ ਧੀ ਨੇ ਆਪਣੇ ਮਕਾਨ ਮਾਲਕ ਦੇ ਪਰਿਵਾਰ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੀ ਇੱਕ ਟੀਚਰ ਨੇ ਦੱਸਿਆ ਕਿ ਭਾਰਤ ਦੀ ਮੈਡੀਕਲ ਸਟੂਡੈਂਟ ਨੇਹਾ ਨੇ ਆਪਣੀ ਮਾਂ ਨੂੰ ਕਿਹਾ, ਮੈਂ ਜ਼ਿੰਦਾ ਰਹਾਂ ਜਾਂ ਨਾ ਰਹਾਂ ਪਰ ਮੈਂ ਇਨ੍ਹਾਂ ਬੱਚਿਆਂ ਅਤੇ ਇਨ੍ਹਾਂ ਦੀ ਮਾਂ ਨੂੰ ਇਸ ਹਾਲਤ ਵਿਚ ਨਹੀਂ ਛੱਡਾਂਗੀ।’
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਨੇਹਾ ਦੇ ਪਿਤਾ ਭਾਰਤੀ ਫੌਜ ‘ਚ ਸਨ। ਦੋ ਸਾਲ ਪਹਿਲਾਂ ਉਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਿਛਲੇ ਸਾਲ ਨੇਹਾ ਨੂੰ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਦਾਖਲਾ ਮਿਲਿਆ ਸੀ। ਫਿਲਹਾਲ 17 ਸਾਲ ਦੀ ਨੇਹਾ ਆਪਣੇ ਮਕਾਨ ਮਾਲਕ ਦੀ ਪਤਨੀ ਤੇ 3 ਬੱਚਿਆਂ ਨਾਲ ਬੰਕਰ ਵਿਚ ਲੁਕੀ ਹੋਈ ਹੈ।
ਨੇਹਾ MBBS ਦੀ ਪੜ੍ਹਾਈ ਕਰਨ ਲਈ ਕੀਵ ਗਈ ਸੀ। ਹੋਸਟਲ ਦੀ ਸਹੂਲਤ ਨਾ ਮਿਲਣ ਕਾਰਨ ਉਸਨੇ ਇੱਕ ਇੰਜੀਨੀਅਰ ਦੇ ਘਰ ‘ਚ ਇੱਕ ਕਮਰਾ ਕਿਰਾਏ ‘ਤੇ ਲਿਾ ਸੀ। ਨੇਹਾ ਮਕਾਨ ਮਾਲਕ ਦੇ ਬੱਚਿਆਂ ਨਾਲ ਕਾਫੀ ਪਿਆਰ ਕਰਨ ਲੱਗੀ। ਦੇਸ਼ ‘ਚ ਵਧਦੇ ਤਣਾਅ ਨੂੰ ਦੇਖਦੇ ਹੋਏ ਨੇਹਾ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਗਈ ਪਰ ਉਸ ਨੇ ਇਨਕਾਰ ਕਰ ਦਿੱਤਾ ਤੇ ਮਕਾਨ ਮਾਲਕ ਦੇ ਪਰਿਵਾਰ ਨਾਲ ਰੁਕਣ ਦਾ ਫੈਸਲਾ ਕੀਤਾ।