ਬ੍ਰਿਟੇਨ ਦੇ ਐਡਿਨਬਰਗ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਕਾਟਿਸ਼ ਅਦਾਲਤ ਦੀ ਜਿਊਰੀ ਨੇ ਡਾਕਟਰ ਮਨੇਸ਼ ਗਿੱਲ (39 ਸਾਲ) ਨੂੰ ਤਿੰਨ ਸਾਲ ਪਹਿਲਾਂ ਹੋਏ ਜਿਨਸੀ ਸ਼ੋਸ਼ਣ ਲਈ ਦੋਸ਼ੀ ਠਹਿਰਾਉਂਦੇ ਹੋਏ ਇਹ ਫੈਸਲਾ ਦਿੱਤਾ ਹੈ।
ਐਡਿਨਬਰਗ ਦੀ ਹਾਈ ਕੋਰਟ ਜਿਸ ਨੇ ਪਿਛਲੇ ਮਹੀਨੇ ਇਸ ਕੇਸ ਦੀ ਸੁਣਵਾਈ ਕੀਤੀ, ਨੇ ਖੁਲਾਸਾ ਕੀਤਾ ਕਿ ਮਨੇਸ਼ ਗਿੱਲ ਨੇ ਦਸੰਬਰ 2018 ਵਿੱਚ ‘ਮਾਈਕ’ ਨਾਮ ਨਾਲ ਆਨਲਾਈਨ ਡੇਟਿੰਗ ਐਪ ਟਿੰਡਰ ‘ਤੇ ਪ੍ਰੋਫਾਈਲ ਬਣਾ ਕੇ ਪੀੜਤ ਔਰਤ ਨੂੰ ਸਟਰਲਿੰਗ ਦੇ ਇੱਕ ਹੋਟਲ ਵਿੱਚ ਮਿਲਣ ਲਈ ਬੁਲਾਇਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਨੀਸ਼ ਗਿੱਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀੜਤਾ ਨਰਸਿੰਗ ਦੀ ਸਟੂਡੈਂਟ ਸੀ।
ਇਸ ਸਾਲ ਮਾਮਲੇ ਦੀ ਸੁਣਵਾਈ ਦੌਰਾਨ ਔਰਤ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਜਿਨਸੀ ਸ਼ੋਸ਼ਣ ਦੌਰਾਨ ਉਸ ਦਾ ਆਪਣੇ ਸਰੀਰ ‘ਤੇ ਕੋਈ ਕੰਟਰੋਲ ਨਹੀਂ ਰਹਿ ਗਿਆ ਸੀ। ਤਿੰਨ ਬੱਚਿਆਂ ਦੇ ਪਿਤਾ ਗਿੱਲ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਦੇ ਆਪਸੀ ਸਹਿਮਤੀ ਨਾਲ ਸੰਬੰਧ ਬਣੇ ਸਨ, ਪਰ ਜਿਊਰੀ ਦਾ ਮੰਨਣਾ ਸੀ ਕਿ ਵਿਕਟਿਮ ਸਬੰਧ ਬਣਾਉਣ ਲਈ ਹਾਂ ਜਾਂ ਨਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ, ਅਜਿਹੇ ਵਿੱਚ ਮਨੇਸ਼ ਨੇ ਸੰਬੰਧ ਬਣਾ ਕੇ ਸੈਕਸ ਕ੍ਰਾਈਮ ਕੀਤਾ ਹੈ। ਇਸ ਤੋਂ ਇਲਾਵਾ ਮਨੇਸ਼ ਦਾ ਨਾਂ ਸੈਕਸ ਆਫੈਂਡਰਸ ਰਜਿਸਟਰ ਵਿੱਚ ਪਾਇਆ ਗਿਆ ਹੈ।
ਸਕਾਟਿਸ਼ ਪੁਲਿਸ ਦੀ ਪਬਲਿਕ ਪ੍ਰੋਟੈਕਸ਼ਨ ਯੂਨਿਟ ਦੇ ਡਿਟੈਕਟਿਵ ਇੰਸਪੈਕਟਰ ਫੋਰਬਸ ਵਿਲਸਨ ਨੇ ਕਿਹਾ ਕਿ ਗਿੱਲ ਦੇ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਨੇ ਇਹ ਸਿੱਧਾ ਮੈਸੇਜ ਦਿੱਤਾ ਹੈ ਕਿ ਜਿਨਸੀ ਅਪਰਾਧ ਲਈ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵਿਲਸਨ ਨੇ ਅੱਗੇ ਕਿਹਾ ਕਿ ਗਿੱਲ ਨੂੰ ਆਪਣੇ ਘਟੀਆ ਵਤੀਰੇ ਦੇ ਨਤੀਜੇ ਭੁਗਤਣੇ ਪੈਣਗੇ। ਪੀੜਤਾ ਨੇ ਅੱਗੇ ਆਉਣ ਅਤੇ ਆਪਣੀ ਕਹਾਣੀ ਦੱਸਣ ਵਿੱਚ ਬਹੁਤ ਹਿੰਮਤ ਦਿਖਾਈ ਹੈ ਅਤੇ ਅਸੀਂ ਇਸ ਪੂਰੀ ਜਾਂਚ ਵਿੱਚ ਸਾਡੀ ਮਦਦ ਕਰਨ ਲਈ ਉਸਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਫੈਸਲੇ ਨਾਲ ਉਸ ਨੂੰ ਕੁਝ ਦਿਲਾਸਾ ਮਿਲੇਗਾ।