ਗਰੀਬੀ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਵਿਅਕਤੀ ਅੱਜ ਅਮਰੀਕਾ ਵਿੱਚ ਜੱਜ ਹੈ। ਇਹ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ ਦੀ ਕਹਾਣੀ ਹੈ। ਸੁਰੇਂਦਰਨ ਦੀ ਕਹਾਣੀ ਹਰ ਉਸ ਵਿਅਕਤੀ ਲਈ ਇੱਕ ਮਿਸਾਲ ਹੈ ਜੋ ਹਾਲਾਤਾਂ ਤੋਂ ਹਾਰ ਮੰਨ ਕੇ ਸੁਪਨਿਆਂ ਨਾਲ ਸਮਝੌਤਾ ਕਰ ਲੈਂਦਾ ਹੈ। ਸੁਰੇਂਦਰਨ, ਜਿਨ੍ਹਾਂ ਨੇ ਹਾਲ ਹੀ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਜ਼ਿਲ੍ਹਾ ਜੱਜ ਵਜੋਂ ਸਹੁੰ ਚੁੱਕੀ, ਨੇ ਆਪਣੀ ਗਰੀਬੀ ਅਤੇ ਸੰਘਰਸ਼ ਦੀ ਕਹਾਣੀ ਸੁਣਾਈ।
ਸੁਰੇਂਦਰਨ ਮੁਤਾਬਕ ਉਨ੍ਹਾਂ ਦਾ ਜਨਮ ਅਤੇ ਪਾਲਣ ਪੋਸ਼ਣ ਕੇਰਲ ਦੇ ਕਾਸਰਗੋਡ ਵਿੱਚ ਹੋਇਆ ਸੀ। ਉਨ੍ਹਾਂ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਗਰੀਬੀ ਅਜਿਹੀ ਸੀ ਕਿ ਰੋਜ਼ਾਨਾ ਜ਼ਿੰਦਗੀ ਬਿਤਾਉਣਾ ਵੀ ਮੁਸ਼ਕਲ ਹੋ ਗਿਆ ਸੀ। ਕੇਰਲ ਦੇ ਹਾਲਾਤਾਂ ਨਾਲ ਜੂਝਦੇ ਹੋਏ, ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ, ਪਰ ਚੁਣੌਤੀਆਂ ਬਹੁਤ ਵੱਡੀਆਂ ਸਨ। ਅਖੀਰ, ਉਨ੍ਹਾਂ ਨੂੰ ਆਪਣੀ ਪੜ੍ਹਾਈ ਨਾਲ ਸਮਝੌਤਾ ਕਰਨਾ ਪਿਆ। ਉਨ੍ਹਾਂ ਨੂੰ 10ਵੀਂ ਤੋਂ ਬਾਅਦ ਸਕੂਲ ਛੱਡਣਾ ਪਿਆ। ਸੁਰੇਂਦਰਨ ਮੁਤਾਬਕ ਪਰਿਵਾਰ ਕੋਲ ਖਰਚੇ ਪੂਰੇ ਕਰਨ ਦਾ ਕੋਈ ਸਾਧਨ ਨਹੀਂ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਜ਼ਿੰਦਗੀ ਬਿਤਾਉਣ ਲਈ ਹਾਊਸਕੀਪਰ ਵਜੋਂ ਕੰਮ ਕੀਤਾ।
ਸੁਰੇਂਦਰਨ ਦਾ ਕਹਿਣਾ ਹੈ ਕਿ ਕਰੀਬ ਇੱਕ ਸਾਲ ਤੱਕ ਉਨ੍ਹਾਂ ਦਿਹਾੜੀਦਾਰ ਮਜ਼ਦੂਰ ਵਜੋਂ ਬੀੜੀਆਂ ਵੀ ਬਣਾਈਆਂ। ਇਸੇ ਦੌਰਾਨ ਜ਼ਿੰਦਗੀ ਪ੍ਰਤੀ ਉਨ੍ਹਾਂ ਦੀ ਨਜ਼ਰੀਆ ਬਦਲਣਾ ਸ਼ੁਰੂ ਹੋਇਆ। ਇਥੇ ਉਨ੍ਹਾਂ ਦੇ ਪਿੰਡ ਦੇ ਦੋਸਤ ਮਦਦਗਾਰ ਵਜੋਂ ਸਾਹਮਣੇ ਆਏ। ਇਨ੍ਹਾਂ ਦੋਸਤਾਂ ਨੂੰ ਸੁਰੇਂਦਰਨ ਦੀ ਪੜ੍ਹਾਈ ‘ਤੇ ਯਕੀਨ ਸੀ ਅਤੇ ਉਨ੍ਹਾਂ ਲੋਕਾਂ ਨੇ ਪੈਸੇ ਤੋਂ ਮਦਦ ਕਰਨੀ ਸ਼ੁਰੂ ਕੀਤੀ। ਇਨ੍ਹਾਂਪੈਸਿਆਂ ਨਾਲ ਸੁਰੇਂਦਰਨ ਨੇ ਪੜ੍ਹਾਈ ਦੇ ਨਾਲ-ਨਾਲ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ। ਪੜ੍ਹਾਈ ਕਰਨ ਦੇ ਨਾਲ ਹੀ ਨਾਲ ਉਨ੍ਹਾਂ ਨੇ ਇੱਕ ਸਥਾਨਕ ਹੋਟਲ ਵਿੱਚ ਹਾਊਸਕੀਪਿੰਗ ਦੀ ਨੌਕਰੀ ਵੀ ਕੀਤੀ। ਇਸ ਨੌਕਰੀ ਤੋਂ ਮਿਲਣ ਵਾਲੇ ਪੈਸਿਆਂ ਤੋਂ ਵੀ ਉਨ੍ਹਾਂ ਨੂੰ ਕਾਫੀ ਮਦਦ ਮਿਲੀ।
ਇਹ ਵੀ ਪੜ੍ਹੋ : ‘ਰਾਤ 8 ਵਜੇ ਤੋਂ ਬਾਅਦ ਬੱਚੇ ਪੈਦਾ…’- ਪਾਕਿਸਤਾਨੀ ਰੱਖਿਆ ਮੰਤਰੀ ਦਾ ਅਜੀਬੋ-ਗਰੀਬ ਬਿਆਨ, ਬਣਿਆ ਮਜ਼ਾਕ
ਭਾਰਤ ਵਿੱਚ ਐਲਐਲਬੀ ਦੀ ਪੜ੍ਹਾਈ ਅਤੇ ਪ੍ਰੈਕਟਿਸ ਨੇ ਸੁਰੇਂਦਰਨ ਨੂੰ ਅਮਰੀਕਾ ਵਿੱਚ ਪੈਰ ਜਮਾਉਣ ਵਿੱਚ ਮਦਦ ਕੀਤੀ। ਹਾਲਾਂਕਿ ਅਮਰੀਕਾ ‘ਚ ਉਸ ਦਾ ਸਫਰ ਸੌਖਾ ਨਹੀਂ ਸੀ। ਉਹ ਕਹਿੰਦੇ ਹਨ ਕਿ ਜਦੋਂ ਮੈਂ ਟੈਕਸਾਸ ਵਿੱਚ ਜ਼ਿਲ੍ਹਾ ਜੱਜ ਲਈ ਕੋਸ਼ਿਸ਼ ਸ਼ੁਰੂ ਕੀਤੀ ਤਾਂ ਲੋਕਾਂ ਨੇ ਇਸ ‘ਤੇ ਬਹੁਤ ਕੁਮੈਂਟ ਕੀਤੇ। ਮੇਰੇ ਏਸੇਂਟ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ। ਇੱਥੋਂ ਤੱਕ ਕਿ ਮੇਰੇ ਵਿਰੁੱਧ ਨੈਗੇਟਿਵ ਕੈਂਪੇਨ ਤੱਕ ਚਲਾਏ ਗਏ। ਸੁਰੇਂਦਰਨ ਦਾ ਕਹਿਣਾ ਹੈ ਕਿ ਮੇਰੀ ਪਾਰਟੀ ਨੂੰ ਵੀ ਯਕੀਨ ਨਹੀਂ ਸੀ ਕਿ ਮੈਂ ਜਿੱਤ ਜਾਵਾਂਗਾ। ਉਹ ਕਹਿੰਦੇ ਹਨ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਇਹ ਸਭ ਹਾਸਲ ਕਰਾਂਗਾ, ਪਰ ਅੱਜ ਮੈਂ ਇੱਥੇ ਹਾਂ। ਮੇਰਾ ਅੱਜ ਲੋਕਾਂ ਲਈ ਇੱਕ ਹੀ ਸੰਦੇਸ਼ ਹੈ, ‘ਆਪਣੇ ਭਵਿੱਖ ਦਾ ਫੈਸਲਾ ਕਿਸੇ ਹੋਰ ਨੂੰ ਨਾ ਕਰਨ ਦਿਓ। ਤੁਸੀਂ ਆਪਣਾ ਭਵਿੱਖ ਖੁਦ ਬਣਾਓ।
ਵੀਡੀਓ ਲਈ ਕਲਿੱਕ ਕਰੋ -: