ਕੌਮਾਂਤਰੀ ਪੱਧਰ ‘ਤੇ ਕਰੂਡ ਦੀ ਕੀਮਤ ਵਿੱਚ ਰਿਕਾਰਡ ਉਛਾਲ ਆਉਣ ਤੋਂ ਬਾਅਦ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਹਿਯੋਗੀ ਕੰਪਨੀ ਨੇ ਸ਼੍ਰੀਲੰਕਾ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਵਿਸ਼ਵ ਪੱਧਰ ‘ਤੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਪੈਟਰੋਲ 20 ਰੁਪਏ ਤੇ ਡੀਜ਼ਲ 15 ਰੁਪਏ ਤੱਕ ਮਹਿੰਗਾ ਕਰ ਦਿੱਤਾ ਗਿਆ। ਇਸ ਪਿੱਛੋਂ ਹੁਣ ਭਾਰਤ ਵਿੱਚ ਵੀ ਕੰਪਨੀ ਵੱਲੋਂ ਕੀਮਤਾਂ ਵਧਾਏ ਜਾਣ ਦੀ ਸੰਭਾਵਨਾ ਹੈ।
ਲੰਕਾ ਇੰਡੀਅਨ ਆਇਲ ਕੰਪਨੀ ਨੇ ਇਸ ਮਹੀਨੇ ਸ਼੍ਰੀਲੰਕਾ ਵਿੱਚ ਦੂਜੀ ਵਾਰ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਇਥੇ ਪੈਟਰੋਲ ਦੇ ਰੇਟ ਵਧ ਕੇ 204 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 139 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨਵੀਂ ਦਿੱਲੀ ਦੇ ਨਾਲ ਤੇ ਆਰਥਿਕ ਰਾਹਤ ਬੰਦੋਬਸਤ ‘ਤੇ ਗੱਲ ਕਰਨ ਭਾਰਤ ਦੇ ਦੌਰੇ ‘ਤੇ ਆਉਣ ਵਾਲੇ ਸਨ।
ਫਿਲਹਾਲ ਰਾਜਪਕਸ਼ੇ ਦਾ ਇਹ ਦੌਰਾ ਅਜੇ ਹੋਰ ਟਲ ਗਿਆ ਹੈ। ਇਸ ਵਿਚਾਲੇ ਲੰਕਾ ਐੱਲ.ਆਈ.ਓ.ਸੀ. ਨੇ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਬਾਸਿਲ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਇਸ ਹਫਤੇ ਦੇ ਅਖੀਰ ਵਿੱਚ ਦਿੱਲੀ ਲਈ ਰਵਾਨਾ ਹੋਣ ਵਾਲੇ ਸਨ। ਤੁਹਾਨੂੰ ਦੱਸ ਦੇਈਏ ਕਿ ਮਾਰਕੀਟ ਵਿੱਚ ਕਰੂਡ ਆਇਲ ਦੀ ਕੀਮਤ 7 ਸਾਲ ਦੇ ਆਈ ਲੈਵਲ ‘ਤੇ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਕਰੂਡ ਤੇ ਕੁਦਰਤੀ ਗੈਸ ਦੀ ਕੀਮਤ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਚੱਲ ਰਹੀਆਂ ਪੰਜ ਵਿਧਾਨ ਸਭਾ ਚੋਣਾਂ ਦੇ ਪੂਰੇ ਹੋਣ ਪਿੱਛੋਂ ਤੇਲ ਦੀਆਂ ਕੀਮਤਾਂ ਵਿੱਚ ਇੱਕਦਮ ਤੇਜ਼ੀ ਆ ਜਾਏਗੀ।