ਭਾਰਤੀ ਮੂਲ ਦੇ ਅਜੇ ਬੰਗਾ ਨੂੰ ਵਰਲਡ ਬੈਂਕ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ 2 ਜੂਨ ਨੂੰ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 5 ਸਾਲ ਲਈ ਹੋਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ। ਅਜੇ ਬੰਗਾ ਦਾ ਜਨਮ ਪੁਣੇ ਵਿਚ 10 ਨਵੰਬਰ 1959 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਬੰਗਾ ਭਾਰਤੀ ਫੌਜ ਵਿਚ ਲੈਫਟੀਨੈਂਟ ਜਨਰਲ ਸਨ। ਉੁਨ੍ਹਾਂ ਨੇ ਜਲੰਧਰ ਤੇ ਸ਼ਿਮਲਾ ਤੋਂ ਸਕੂਲਿੰਗ ਕੀਤੀ ਹੈ। ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੇ IIM ਅਹਿਮਦਾਬਾਦ ਤੋਂ MBA ਕੀਤਾ ਹੈ। 2016 ਵਿਚ ਭਾਰਤ ਸਰਕਾਰ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰ ਚੁੱਕੀ ਹੈ।
ਮਾਸਟਰਕਾਰਡ ਦੇ ਸੀਈਓ ਹਿ ਚੁੱਕੇ ਬੰਗਾ ਵਰਲਡ ਬੈਂਕ ਦੇ ਪ੍ਰਧਾਨ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹੋਣਗੇ। 63 ਸਾਲ ਦੇ ਭਾਰਤੀ-ਅਮਰੀਕੀ ਪ੍ਰਾਈਵੇਟ ਇਕਵਿਟੀ ਫੰਡ ਜਨਰਲ ਅਟਲਾਂਟਿਕ ਦੇ ਵਾਈ ਚੇਅਰਮੈਨ ਹਨ।
ਅਜੇ ਉਸ ਭਾਰਤੀ-ਅਮਰੀਕੀ ਪੀੜ੍ਹੀ ਦੇ ਹਨ ਜਿਨ੍ਹਾਂ ਨੇ ਪੜ੍ਹਾਈ ਭਾਰਤ ਵਿਚ ਕੀਤੀ ਤੇ ਅਮਰੀਕਾ ਵਿਚ ਆਪਣੀ ਕਾਬਲੀਅਤ ਦੀ ਧਾਕ ਜਮਾ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਮਿਹਨਤ, ਸੰਘਰਸ਼ ਤੇ ਸਫਲਤਾ ਦੀ ਕਹਾਣੀ ਹੈ। ਉਨ੍ਹਾਂ ਨੇ ਜਲੰਧਰ ਤੇ ਸ਼ਿਮਲਾ ਤੋਂ ਸਕੂਲਿੰਗ ਕੀਤੀ। ਡੀਯੂ ਤੋਂ ਗ੍ਰੈਜੂਏਸ਼ਨ ਤੇ IIM ਅਹਿਮਦਾਬਾਦ ਤੋਂ MBA ਕੀਤਾ। 1981 ਵਿਚ ਉਨ੍ਹਾਂ ਨੈਸਲੇ ਇੰਡੀਆ ਬਤੌਰ ਮੈਨੇਜਮੈਂਟ ਟ੍ਰੇਨੀ ਜੁਆਇਨ ਕੀਤਾ ਤੇ 13 ਸਾਲ ਵਿਚ ਮੈਨੇਜਰ ਬਣ ਗਏ।
ਇਹ ਵੀ ਪੜ੍ਹੋ : ਸਰਬੀਆ ਦੇ ਸਕੂਲ ‘ਚ 14 ਸਾਲ ਦੇ ਵਿਦਿਆਰਥੀ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਣੇ 9 ਦੀ ਮੌ.ਤ
ਇਸ ਦੇ ਬਾਅਦ ਉਹ ਪੈਪਸੀਕੋ ਦੇ ਰੈਸਟੋਰੈਂਟ ਡਵੀਜ਼ਨ ਦਾ ਹਿੱਸਾ ਬਣੇ। ਇਹ ਉਦਾਰੀਕਰਨ ਦਾ ਦੌਰ ਸੀ ਜਦੋਂ ਬੰਗਾ ਨੇ ਭਾਰਤ ਵਿਚ ਪਿਜ਼ਾ ਹੱਟ ਅਤੇ KFC ਦੇ ਲਾਂਚ ਵਿਚ ਵੱਡੀ ਭੂਮਿਕਾ ਨਿਭਾਈ। ਬੰਗਾ 1996 ਵਿਚ ਸਿਟੀ ਗਰੁੱਪ ਦੇ ਮਾਰਕੀਟਿੰਗ ਹੈੱਡ ਬਣੇ। 2000 ਵਿਚ ਸਿਟੀ ਫਾਈਨੈਂਸ਼ੀਅਲ ਦੇ ਮੁਖੀ ਨਿਯੁਕਤ ਕੀਤੇ ਗਏ। 2009 ਵਿਚ ਮਾਸਰਕਾਰਡ ਦੇ ਸੀਈਓ ਬਣੇ ਤੇ ਆਪਣੀ ਮਾਰਕੀਟਿੰਗ ਰਣਨੀਤੀਆਂ ਨਾਲ ਮਾਸਟਰ ਕਾਰਡ ਨੂੰ ਨੌਜਵਾਨਾਂ ਵਿਚ ਇੰਨਾ ਲੋਕਪ੍ਰਿਯ ਬਣਾ ਦਿੱਤਾ ਕਿ ਇਹ ਸਟੇਟਸ ਸਿੰਬਲ ਬਣ ਗਿਆ। 2016 ਵਿਚ ਬੰਗਾ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: