ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਯੂਕੇ ਵਿੱਚ ਛੇ ਸਾਲ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 20 ਸਾਲਾਂ ਨੌਜਵਾਨ ‘ਤੇ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਮੁਤਾਬਕ ਉਸ ਨੇ ਅਦਾਲਤ ਵਿੱਚ ਪੇਸ਼ ਸਬੂਤਾਂ ਦੇ ਆਧਾਰ ‘ਤੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਕਈ ਸੀਸੀਟੀਵੀ ਫੁਟੇਜ ਵਿੱਚ ਉਹ ਇੱਕ ਮੁਟਿਆਰ ਨੂੰ ਮੋਢੇ ’ਤੇ ਚੁੱਕ ਕੇ ਲਿਜਾਂਦਾ ਨਜ਼ਰ ਆ ਰਿਹਾ ਸੀ।
ਰਿਪੋਰਟ ਮੁਤਾਬਕ ਨੌਜਵਾਨ ਦੀ ਪਛਾਣ ਪ੍ਰੀਤ ਵਿਕਲ ਵਜੋਂ ਹੋਈ ਹੈ। ਉਹ ਬ੍ਰਿਟੇਨ ਵਿੱਚ ਪੜ੍ਹਦਾ ਸੀ। ਸਾਊਥ ਵੇਲਜ਼ ਪੁਲਿਸ (ਕੋਰਡਿਫ) ਨੇ ਟਵੀਟ ਕੀਤਾ ਕਿ ਪ੍ਰੀਤ ਵਿਕਲ ਨੂੰ ਕਾਰਡਿਫ ਸਿਟੀ ਸੈਂਟਰ ਤੋਂ ਇੱਕ ਨਸ਼ੇੜੀ ਕੁੜੀ ਨੂੰ ਆਪਣੀਆਂ ਬਾਹਾਂ ਅਤੇ ਮੋਢਿਆਂ ਵਿੱਚ ਚੁੱਕ ਕੇ ਆਪਣੇ ਫਲੈਟ ਵਿੱਚ ਲੈ ਕੇ ਜਾਂਦੇ ਹੋਏ ਦੇਖਿਆ ਗਿਆ। ਉਥੇ ਉਸ ਨੇ ਲੜਕੀ ਨਾਲ ਬਲਾਤਕਾਰ ਕੀਤਾ। ਇਸ ਜੁਰਮ ਲਈ ਵਿਕਲ ਨੂੰ ਬ੍ਰਿਟਿਸ਼ ਯੰਗ ਆਫੈਂਡਰਜ਼ ਇੰਸਟੀਚਿਊਟ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਸਾਊਥ ਵੇਲਜ਼ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ‘ਤੇ ਵੀਡੀਓ ਫੁਟੇਜ ਦੀ ਇੱਕ ਲੜੀ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਨੌਜਵਾਨ ਨੂੰ ਕਾਰਡਿਫ ਸਿਟੀ ਸੈਂਟਰ ਵਿੱਚ ਇੱਕ ਲੜਕੀ ਨੂੰ ਆਪਣੀਆਂ ਬਾਹਾਂ ਅਤੇ ਮੋਢਿਆਂ ਵਿੱਚ ਚੁੱਕਦਿਆਂ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਉਹ ਨੌਜਵਾਨ ਭਾਰਤੀ ਵਿਦਿਆਰਥੀ ਪ੍ਰੀਤ ਵਿਕਲ ਹੈ ਅਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਉਸ ਦੀ ਉਮਰ 20 ਸਾਲ ਹੈ। ਉਸ ਨੂੰ ਛੇ ਸਾਲ, ਨੌਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਪੁਲਿਸ ਨੇ ਦੱਸਿਆ ਕਿ ਪੀੜਤਾ ਨੇ ਆਪਣੇ ਬਿਆਨ ‘ਚ ਕਿਹਾ ਕਿ ਬੀਤੇ ਦਿਨੀਂ ਹੋਏ ਹਮਲੇ ਤੋਂ ਬਾਅਦ ਉਹ ਸੌਂ ਨਹੀਂ ਸਕੀ। ਪੀੜਤਾ ਮੁਤਾਬਕ ਉਸ ਦੀ ਮੁਲਾਕਾਤ ਦੋਸ਼ੀ ਪ੍ਰੀਤ ਵਿਕਲ ਨਾਲ ਹੋਈ ਜਦੋਂ ਉਹ ਦੋਸਤਾਂ ਨਾਲ ਨਾਈਟ ਆਊਟ ‘ਤੇ ਸੀ। ਜਿਵੇਂ ਹੀ ਉਹ ਘਰ ਜਾਣ ਲੱਗੀ, ਉਹ ਆਪਣੇ ਦੋਸਤਾਂ ਤੋਂ ਵੱਖ ਹੋ ਗਈ। ਬਾਅਦ ਵਿਚ ਪ੍ਰੀਤ ਵਿਕਲ ਨੇ ਉਸ ਨੂੰ ਮੋਢਿਆਂ ‘ਤੇ ਚੁੱਕ ਲਿਆ, ਜਿਸ ਦੌਰਾਨ ਉਹ ਕਿੰਗ ਐਡਵਰਡ VII ਐਵੇਨਿਊ ਅਤੇ ਨਾਰਥ ਰੋਡ ‘ਤੇ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪ੍ਰੀਤ ਵਿਕਾਸ ਉਸ ਨੂੰ ਨਾਰਥ ਰੋਡ ਇਲਾਕੇ ਦੇ ਇਕ ਫਲੈਟ ‘ਚ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ : ਸਾਰਿਆਂ ਲਈ ਮੁਫ਼ਤ ਹੋਵੇਗਾ ਗੁਰਬਾਣੀ ਦਾ ਪ੍ਰਸਾਰਨ, CM ਮਾਨ ਵਿਧਾਨ ਸਭਾ ‘ਚ ਪੇਸ਼ ਕਰਨਗੇ ਮਤਾ
ਇੱਕ ਸਥਾਨਕ ਨਿਵਾਸੀ ਨੇ ਕਿਹਾ, “ਕਾਰਡਿਫ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਹੀ ਅਸਾਧਾਰਨ ਹਨ, ਪਰ ਪ੍ਰੀਤ ਵਿਕਾਸ ਨਾਮ ਦਾ ਨੌਜਵਾਨ ਖੇਤਰ ਵਿੱਚ ਇੱਕ ਖਤਰਨਾਕ ਵਿਅਕਤੀ ਨਿਕਲਿਆ। ਉਸਨੇ ਇੱਕ ਕਮਜ਼ੋਰ ਮੁਟਿਆਰ ਦਾ ਫਾਇਦਾ ਉਠਾਇਆ ਜੋ ਨਸ਼ੇ ਦੀ ਹਾਲਤ ਵਿੱਚ ਆਪਣੇ ਦੋਸਤਾਂ ਤੋਂ ਦੂਰ ਸੀ।” ਦੋਸ਼ੀ ਨੂੰ ਆਪਣੀ ਸਜ਼ਾ ਦਾ ਦੋ ਤਿਹਾਈ ਹਿੱਸਾ ਜੇਲ੍ਹ ਵਿਚ ਅਤੇ ਬਾਕੀ ਨੂੰ ਹੋਰ ਤਰੀਕਿਆਂ ਨਾਲ ਕੱਟਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: