ਯੂਕਰੇਨ ਤੇ ਰੂਸ ਵਿੱਚ ਅੱਜ ਜੰਗ ਦਾ 13ਵਾਂ ਦਿਨ ਹੈ। ਇਸ ਵਿਚਾਲੇ ਜਿਥੇ ਯੂਕਰੇਨ ਦੇ ਆਮ ਲੋਕ ਵੀ ਦਿਲੋ-ਜਾਨ ਨਾਲ ਆਪਣੇ ਦੇਸ਼ ਲਈ ਲੜ ਰਹੇ ਹਨ, ਉਥੇ ਹੀ ਤਮਿਲਨਾਡੂ ਦੇ 21 ਸਾਲ ਦੇ ਨੌਜਵਾਨ ਨੇ ਯੂਕਰੇਨੀ ਫੌਜ ਜੁਆਇਨ ਕਰ ਲਈ ਹੈ।
ਹਾਈਟ ਕਰਕੇ ਭਾਰਤੀ ਫੌਜ ਵਿੱਚ ਦੋ ਵਾਰ ਰਿਜੈਕਟ ਹੋਣ ਤੋਂ ਬਾਅਦ ਸੈਨਿਕੇਸ਼ ਰਵਿਤੰਦਰਨ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਦਾ ਸਾਥ ਦੇ ਰਹੇ ਹਨ। ਕੋਇੰਬਟੂਰ ਵਿੱਚ ਥੁਡਾਲਿਉਰ ਦੇ ਸੈਨਿਕੇਸ਼ ਖਾਰਕੀਵ ਨੈਸ਼ਨਲ ਯੂਨੀਵਰਸਿਟੀ, ਯੂਕਰੇਨ ਵਿੱਚ ਏਅਰੋਸਪੇਸ ਇੰਜੀਨੀਅਰਿੰਗ ਸਟੂਡੈਂਟ ਹਨ।
ਰਿਪੋਰਟਾਂ ਮੁਤਾਬਕ ਸੈਨੀਕੇਸ਼ ਯੂਕਰੇਨ ਵੱਲੋਂ ਜਾਰਜੀਆਈ ਨੈਸ਼ਨਲ ਲੀਜਨ ਦੀ ਪੈਰਾਮਿਲਟਰੀ ਯੂਨਿਟ ਵਿੱਚ ਭਰਤੀ ਹੋਏ ਹਨ। ਇੰਟੈਲੀਜੈਂਸ ਦੇ ਲੋਕ ਹਾਲ ਹੀ ਵਿੱਚ ਤਾਮਿਲਨਾਡੂ ਵਿੱਚ ਸੈਨਿਕੇਸ਼ਨ ਦੇ ਘਰ ਗਏ ਸਨ। ਸੈਨਿਕੇਸ਼ ਦੇ ਮਾਤਾ-ਪਿਤਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਜਾਣੀ ਚਾਹੁੰਦੇ ਸਨ। ਉਨ੍ਹਾਂ ਕਮਰੇ ਦੀ ਦੀਵਾਰਾਂ ਭਾਰਤੀ ਫੌਜ ਦੇ ਜਵਾਨਾਂ ਤੇ ਅਧਿਕਾਰੀਆਂ ਦੀ ਤਸਵੀਰਾਂ ਨਾਲ ਭਰੀਆਂ ਹਨ। ਸੈਨਿਕੇਸ਼ ਦੀ ਫੈਮਿਲੀ ਨੇ ਉਨ੍ਹਾਂ ਨੂੰ ਘਰ ਪਰਤਨ ਨੂੰ ਕਿਹਾ, ਪਰ ਉਹ ਨਹੀਂ ਮੰਨੇ।
ਸੈਨਿਕੇਸ਼ ਦੀ ਪੜ੍ਹਾਈ ਵਿੱਦਿਆ ਵਿਕਾਸਿਨੀ ਮੈਟ੍ਰਿਕੁਲੇਸ਼ਨ ਸਕੂਲ ਤੋਂ ਹੋਈ ਹੈ। ਸੈਨਿਕੇਸ਼ਨ ਨੇ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਛੋਟੇ ਕੱਦ ਦੇ ਚੱਲਦੇ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਫੌਜ ਵਿੱਚ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਕਾਰਨਾਂ ਕਰਕੇ ਉਥੇ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਸਤੰਬਰ 2018 ਵਿੱਚ ਸੈਨਿਕੇਸ਼ਨ ਨੇ ਖਾਰਕੀਵ ਵਿੱਚ ਨੈਸ਼ਨਲ ਏਅਰੋਸਪੇਸ ਯੂਨੀਵਰਸਿਟੀ ਵਿੱਚ ਪੰਜ ਸਾਲ ਦੇ ਇੰਜੀਨੀਅਰਿੰਗ ਕੋਰਸ ਵਿੱਚ ਐਡਮਿਸ਼ਨ ਲਿਆ ਜੋ 2023 ਪੂਰਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਫ਼ਰਵਰੀ ਵਿੱਚ ਜਦੋਂ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਦੀ ਸ਼ੁਰੂਆਤ ਕੀਤੀ ਤਾਂ ਸੈਨਿਕੇਸ਼ ਨੇ ਯੂਕਰੇਨ ਵੱਲੋਂ ਜੰਗ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਇਸ ਫ਼ੈਸਲੇ ਦੇ ਖਿਲਾਫ ਹੈ। ਸੈਨਿਕੇਸ਼ ਦੇ ਪਰਿਵਾਰ ਨੇ ਕੇਂਦਰ ਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਣ ਦਾ ਫੈਸਲਾ ਕੀਤਾ ਹੈ, ਤਾਂਕਿ ਉਹ ਆਪਣੇ ਬੇਟੇ ਨੂੰ ਵਾਪਿਸ ਬੁਲਾ ਸਕੇ।