ਜੰਮੂ-ਕਸ਼ਮੀਰ ਪੁਲਿਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਪਾਕਿਸਤਾਨੀ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਅਤੇ ਉਸ ਦੇ ਪਿਤਾ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦੀ ਰੋਕੂ ਕਾਨੂੰਨ ਅਧੀਨ ਡੋਡਾ ਜ਼ਿਲ੍ਹੇ ਦੇ ਕਸ਼ਤੀਗੜ੍ਹ ਨਿਵਾਸੀ ਵਿਦਿਆਰਥੀ ਆਸਿਫ਼ ਸ਼ਾਬੀਰ ਨਾਈਕ, ਉਸ ਦੇ ਪਿਤਾ ਸ਼ੱਬੀਰ ਹੁਸੈਨ ਨਾਈਕ ਤੇ ਸਫਦਰ ਹੁਸੈਨ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।
ਇਹ ਸਾਰੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਹਨ। ਸ਼ੱਬੀਰ ਦੇ ਫੋਨ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਬਾਰਾਮੂਲਾ-ਸ਼੍ਰੀਨਗਰ ਰੋਡ ‘ਤੇ ਫੌਜੀ ਟਿਕਾਣਿਆਂ ਦੀ ਵੀਡੀਓਗ੍ਰਾਫੀ ਕੀਤੀ ਸੀ। ਇਸ ਦੇ ਨਾਲ ਹੀ ਹਵਾਈ ਅੱਡੇ ਤੱਕ ਪਹੁੰਚਣ ਦੇ ਰਸਤੇ ਅਤੇ ਇਸ ਦੇ ਨਾਲ ਲੱਗਦੇ ਸੁਰੱਖਿਆ ਸਥਾਨਾਂ ਦੀਆਂ ਤਸਵੀਰਾਂ ਵੀ ਲਈਆਂ ਗਈਆਂ।
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਨਾਈਕ ਨੂੰ ਬਚਾਉਣ ਲਈ ਇੱਕ ਵਿਦਿਆਰਥੀ ਵਜੋਂ ਪੇਸ਼ ਕੀਤਾ ਸੀ। ਪਾਕਿਸਤਾਨ ਵਿੱਚ ਰਹਿਣ ਦੌਰਾਨ ਸ਼ਬੀਰ ਨੇ ਆਪਣੇ ਪਿਤਾ ਨਾਲ ਵੀ ਮੁਲਾਕਾਤ ਕੀਤੀ, ਜੋ ਖੁਦ ਹਿਜ਼ਬੁਲ ਦੀ ਮੀਡੀਆ ਯੂਨਿਟ ਵਿੱਚ ਕੰਮ ਕਰ ਰਿਹਾ ਸੀ। ਸ਼ਬੀਰ ਨੇ ਪਾਕਿਸਤਾਨ ‘ਚ ਅੱਤਵਾਦੀ ਐਕਟੀਵਿਟੀ ਦੀ ਟ੍ਰੇਨਿੰਗ ਵੀ ਲਈ ਸੀ।
ਆਸਿਫ਼ ਸ਼ਬੀਰ ਨੂੰ ਇਸਲਾਮਾਬਾਦ ਦੀ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਵਿੱਚ ਮਾਸਕੌਮ ਦਾ ਵਿਦਿਆਰਥੀ ਦਿਖਾਇਆ ਗਿਆ ਸੀ, ਪਰ ਉਹ ਹਿਜ਼ਬੁਲ ਦੀ ਮੀਡੀਆ ਯੂਨਿਟ ਵਿੱਚ ਕੰਮ ਕਰਦਾ ਸੀ। ਇਨ੍ਹਾਂ ‘ਚੋਂ ਸ਼ਬੀਰ ਅਤੇ ਸਫਦਰ ਫਿਲਹਾਲ ਪਾਕਿਸਤਾਨ ‘ਚ ਹਨ। ਸ਼ਬੀਰ ਨੂੰ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਸ਼੍ਰੀਨਗਰ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਧਿਕਾਰੀਆਂ ਨੇ ਕਿਹਾ ਕਿ ਉਹ ਪੜ੍ਹਾਈ ਲਈ ਨਹੀਂ ਬਲਕਿ ਅੱਤਵਾਦੀਆਂ ਨੂੰ ਮਿਲਣ ਅਤੇ ਉਨ੍ਹਾਂ ਦੇ ਸਿਖਲਾਈ ਕੇਂਦਰ ਦਾ ਦੌਰਾ ਕਰਨ ਲਈ ਪਾਕਿਸਤਾਨ ਜਾਂਦਾ ਰਿਹਾ ਹੈ। ਐੱਸ.ਆਈ.ਏ. ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਆਧਾਰ ‘ਤੇ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਗਲਤ ਉਦੇਸ਼ਾਂ ਲਈ ਵਰਤ ਰਹੀਆਂ ਹਨ।