ਰੂਸ ਤੇ ਯੂਕਰੇਨ ਦਰਮਿਆਨ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਇੰਡੀਅਨ ਅੰਬੈਸੀ ਦੇ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਜੀਵਨ ਭਰ ਨਹੀਂ ਭੁੱਲਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਸਮਾਂ ਰਹਿੰਦਿਆਂ ਜੇ ਸਰਗਰਮੀ ਨਾ ਦਿਖਾਈ ਤਾਂ ਅੰਬੈਸੀ ਦੇ ਭਰੋਸੇ ਤਾਂ ਉਹ ਮਾਈਨਸ 3 ਡਿਗਰੀ ਤਾਪਮਾਨ ਵਿਚ ਹੁਣ ਤੱਕ ਬਰਫ ਬਣ ਚੁੱਕੇ ਹੁੰਦੇ। ਉਨ੍ਹਾਂ ਨੇ ਸਰਕਾਰ ਤੋਂ ਅਜਿਹੇ ਅਧਿਕਾਰੀਆਂ ‘ਤੇ ਐਕਸ਼ਨ ਲੈਣ ਦੀ ਮੰਗ ਕੀਤੀ ਹੈ।
ਯੂਕਰੇਨ ਵਿਚ ਇੰਡੀਅਨ ਅੰਬੈਸੀ ਨੇ 28 ਫਰਵਰੀ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਸ ਵਿਚ ਲਿਖਿਆ ਸੀ ਕਿ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅੱਜ ਭਾਰਤ ਪਰਤਣ ਲਈ ਬਾਰਡਰ ‘ਤੇ ਪਹੁੰਚਣ। ਯੂਕਰੇਨ ਸਰਕਾਰ ਨੇ ਸਪੈਸ਼ਲ ਟ੍ਰੇਨਾਂ ਦੀ ਵਿਵਸਥਾ ਕੀਤੀ ਹੈ। ਕੀਵ ਤੋਂ 900 ਕਿਲੋਮੀਟਰ ਦਾ ਸਫਰ ਤੈਅ ਕਰਕੇ ਰੋਮਾਨੀਆ ਬਾਰਡਰ ਪਹੁੰਚੀ ਮੈਡੀਕਲ ਯੂਨੀਵਰਸਿਟੀ ਦੀ ਸੈਕੰਡ ਈਅਰ ਦੀ ਵਿਦਿਆਰਥਣ ਅਵੰਤਿਕਾ ਨੇ ਕਿਹਾ ਕਿ ਨੋਟਿਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਮਿਜ਼ਾਈਲਾਂ ਵਿਚ ਰੇਲਵੇ ਸਟੇਸ਼ਨ ਕਿਵੇਂ ਪਹੁੰਚੀਏ?
ਨੋਟਿਸ ਤੋਂ ਬਾਅਦ ਅਸੀਂ ਕਈ ਫੋਨ ਅੰਬੈਸੀ ਨੂੰ ਲਗਾਏ ਪਰ ਉਥੋਂ ਕੋਈ ਜਵਾਬ ਨਹੀਂ ਮਿਲਿਆ। ਵ੍ਹਟਸਐਪ ‘ਤੇ ਅਸੀਂ ਜੋ ਮੈਸੇਜ ਭੇਜ ਰਹੇ ਸਨ, ਉਹ ਪੜ੍ਹੇ ਤਾਂ ਜਾ ਰਹੇ ਸਨ ਪਰ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ। ਰਿਸਕ ਲੈ ਕੇ ਅਸੀਂ ਜਿਵੇਂ-ਤਿਵੇਂ ਰੇਲਵੇ ਸਟੇਸ਼ਨ ਤੱਕ ਪਹੁੰਚੇ, ਉਥੋਂ ਦੋ ਟ੍ਰੇਨ ਬਦਲ ਕੇ ਲਵੀਵ ਤੱਕ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਮਹਿੰਗਾਈ ਦਾ ਝਟਕਾ! 25 ਰੁ. ਪ੍ਰਤੀ ਲੀਟਰ ਤੱਕ ਵੱਧ ਸਕਦੇ ਨੇ ਪੈਟਰੋਲ-ਡੀਜ਼ਲ ਦੇ ਰੇਟ
ਟ੍ਰੇਨਾਂ ਵਿਚ ਅਸੀਂ ਲਵੀਵ ਪਹੁੰਚੇ। ਕੀਵ ਤੋਂ ਲਗਭਗ 450 ਕਿਲੋਮੀਟਰ ਦਾ 5-6 ਘੰਟੇ ਦਾ ਸਫਰ ਅਸੀਂ ਖੜ੍ਹੇ ਹੋ ਕੇ ਤੈਅ ਕੀਤਾ। ਜਿੰਨੇ ਲੋਕ ਬੈਠਕੇ ਸਨ, ਉਸ ਤੋਂ ਤਿੰਨ ਗੁਣਾ ਖੜ੍ਹੇ ਸਨ। ਟ੍ਰੇਨ ਵਿਚ ਭੀੜ ਦੀ ਹਾਲਤ ਇਹ ਸੀ ਕਿ ਟਾਇਲੇਟ ਸੀਟਾਂ ‘ਤੇ ਖੜ੍ਹੇ ਹੋਕੇ ਵੀ ਵਿਦਿਆਰਥੀਆਂ ਨੇ ਸਫਰ ਕੀਤਾ। ਸਾਨੂੰ ਕਿਹਾ ਗਿਆ ਸੀ ਕਿ ਲਵੀਵ ਵਿਚ ਇੰਡੀਅਨ ਅੰਬੈਸੀ ਦੇ ਕੈਂਪ ਲੱਗੇ ਹਨ,ਉਥੋਂ ਬਾਰਡਰ ਤੱਕ ਬੱਸਾਂ ਜ਼ਰੀਏ ਸਾਨੂੰ ਅੰਬੈਸੀ ਪਹੁੰਚਾਇਆ ਜਾਵੇਗਾ ਪਰ ਉਥੇ ਕੁਝ ਵੀ ਨਹੀਂ ਸੀ। ਨਾ ਬਾਰਡਰ ਤੱਕ ਪਹੁੰਚਣ ਲਈ ਬੱਸ ਤੇ ਨਾ ਹੀ ਖਾਣ-ਪੀਣ ਦਾ ਇੰਤਜ਼ਾਮ।