ਟੈਕਸਾਸ ਸੂਬੇ ਦੇ ਡੇਲਾਸ ਵਿਚ ਭੀੜਭਾੜ ਵਾਲੇ ਮਾਲ ਵਿਚ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਇਕ ਭਾਰਤੀ ਮਹਿਲਾ ਇੰਜੀਨੀਅਰ ਸਣੇ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਮੈਕਕਿਨੀ ਵਿਚ ਰਹਿਣ ਵਾਲੀ ਐਸ਼ਵਰਿਆ ਥਾਟਿਕੋਂਡਾ ਆਪਣੇ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ ਉਦੋਂ ਡੇਲਾਸ ਦੇ ਏਲਨ ਪ੍ਰੀਮੀਅਮ ਵਿਚ ਬੰਦੂਕਧਾਰੀ ਮੌਰਿਸਿਓ ਗਾਰਸੀਆ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਗੋਲੀਬਾਰੀ ਸ਼ਨੀਵਾਰ ਦੁਪਹਿਰ ਲਗਭਗ 3.30 ਵਜੇ ਹੋਈ ਜਦੋਂ ਆਊਟਡੋਰ ਮਾਲ ਵਿਚ ਖਰੀਦਦਾਰਾਂ ਦੀ ਭੀੜ ਇਕੱਠੀ ਹੋਈ। ਗੋਲੀਬਾਰੀ ਵਿਚ 8 ਲੋਕ ਮਾਰੇ ਗਏ ਸਨ। ਇਸ ਦੇ ਬਾਅਦ ਬੰਦੂਕਧਾਰੀ ਮੌਰਸਿਓ ਨੂੰ ਪੁਲਿਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ।
ਐਸ਼ਵਰਿਆ ਪਰਫੈਕਟ ਜਨਰਲ ਕਾਂਟ੍ਰੈਕਟਰਸ ਐੱਲਐੱਲਸੀ ਵਿਚ ਇਕ ਪ੍ਰਾਜੈਕਟ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਉਸ ਦੇ ਪਰਿਵਾਰ ਦੇ ਇਕ ਮੈਂਬਰ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਵਿਚ ਮਰਨ ਵਾਲਿਆਂ ਵਿਚ ਥਾਟੀਕੋਂਡਾ ਵੀ ਸ਼ਾਮਲ ਹੈ। ਉਹ ਟੈਕਸਾਸ ਵਿਚ ਰਹਿੰਦੀ ਸੀ ਤੇ ਇਕ ਇੰਜੀਨੀਅਰ ਸੀ ਜਦੋਂ ਕਿ ਉਸ ਦਾ ਪਰਿਵਾਰ ਭਾਰਤ ਵਿਚ ਹੈ।
ਇਹ ਵੀ ਪੜ੍ਹੋ : BSF ਨੇ ਪੱਛਮੀ ਬੰਗਾਲ ਤੋਂ 4 ਕਰੋੜ ਦੇ ਸੋਨੇ ਦੇ ਬਿਸਕੁਟ ਫੜੇ, 2 ਬੰਗਲਾਦੇਸ਼ੀ ਗ੍ਰਿਫਤਾਰ
ਐਸ਼ਵਰਿਆ ਦਾ ਦੋਸਤ ਵੀ ਗੋਲੀਬਾਰੀ ਵਿਚ ਜ਼ਖਮੀ ਹੋਇਆ ਹੈ। ਹਸਪਤਾਲ ਵਿਚ ਉਸ ਦੀ ਹਾਲਤ ਗੰਭੀਰ ਹੈ। ਥਾਟੀਕੋਂਡਾ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ। ਐਸ਼ਵਰਿਆ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਡੇਲਾਸ ਵਿਚ ਇਕ ਪ੍ਰਾਜੈਕਟ ਇੰਜੀਨੀਅਰ ਵਿਚ ਕੰਮ ਕਰ ਰਹੀ ਸੀ। ਬੰਦੂਕਧਾਰੀ ਗਾਰਸੀਆ ਨੂੰ ਇਲਾਕੇ ਵਿਚ ਗਸ਼ਤ ਕਰ ਰਹੇ ਇਕ ਅਧਿਕਾਰੀ ਨੇ ਗੋਲੀ ਮਾਰੀ।
ਵੀਡੀਓ ਲਈ ਕਲਿੱਕ ਕਰੋ -: