ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਸਰਕਾਰ ‘ਤੇ 1971 ਦੀ ਜੰਗ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ।
ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਪਣੀ ਦਾਦੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ “ਦੇਸ਼ ਲਈ 32 ਗੋਲੀਆਂ” ਖਾਧੀਆਂ ਪਰ ਨਵੀਂ ਦਿੱਲੀ ਵਿੱਚ 1971 ਦੀ ਜੰਗ ਦੀ ਵਰ੍ਹੇਗੰਢ ਮੌਕੇ ਰੱਖੇ ਇੱਕ ਸਰਕਾਰੀ ਸਮਾਗਮ ਵਿੱਚ ਉਨ੍ਹਾਂ ਦਾ ਨਾਂ ਤੱਕ ਨਹੀਂ ਲਿਆ ਗਿਆ।
ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ‘ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਂ ਉਸ ਦਿਨ ਨੂੰ ਨਹੀਂ ਭੁੱਲ ਸਕਦਾ ਜਦੋਂ ਮੈਨੂੰ ਸਕੂਲ ‘ਚ ਦੱਸਿਆ ਗਿਆ ਸੀ ਕਿ ਇੰਦਰਾ ਗਾਂਧੀ ਨੂੰ 32 ਗੋਲੀਆਂ ਲੱਗੀਆਂ ਸਨ। ਇਸੇ ਤਰ੍ਹਾਂ ਉੱਤਰਾਖੰਡ ਵਿੱਚ ਹਜ਼ਾਰਾਂ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ‘ਚ ਫੋਨ ਆਏ ਕਿ ਕਿਸੇ ਦੇ ਪਿਤਾ ਸ਼ਹੀਦ ਹੋ ਗਏ ਹਨ, ਚਾਚਾ ਸ਼ਹੀਦ ਹੋ ਗਏ। ਤੁਹਾਡੇ ਤੇ ਮੇਰੇ ਵਿਚਕਾਰ ਕੁਰਬਾਨੀ ਦਾ ਰਿਸ਼ਤਾ ਹੈ।”
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਰਾਹੁਲ ਗਾਂਧੀ ਨੇ ਕਿਹਾ, ”ਅੱਜ ਦਿੱਲੀ ‘ਚ ਬੰਗਲਾਦੇਸ਼ ਲਿਬਰੇਸ਼ਨ ‘ਤੇ ਇਕ ਪ੍ਰੋਗਰਾਮ ਹੋਇਆ ਹੈ, ਉਸ ਪ੍ਰੋਗਰਾਮ ‘ਚ ਇੰਦਰਾ ਗਾਂਧੀ ਦਾ ਨਾਂ ਵੀ ਨਹੀਂ ਹੈ। ਜਿਸ ਔਰਤ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, ਉਸ ਦਾ ਨਾਂ ਤੱਕ ਨਹੀਂ ਹੈ ਕਿਉਂਕਿ ਇਹ ਸਰਕਾਰ ਸੱਚ ਤੋਂ ਡਰਦੀ ਹੈ। 1971 ਦੀ ਭਾਰਤ-ਪਾਕਿ ਜੰਗ ਵਿੱਚ ਪਾਕਿਸਤਾਨ ਨੇ ਸਿਰਫ਼ 13 ਦਿਨਾਂ ਵਿੱਚ ਹੀ ਸਿਰ ਝੁਕਾ ਦਿੱਤਾ ਸੀ। ਆਮ ਤੌਰ ‘ਤੇ ਜੰਗ 6 ਮਹੀਨੇ, ਇੱਕ ਸਾਲ, 2-3 ਸਾਲ ਤੱਕ ਚੱਲਦਾ ਹੈ। ਅਮਰੀਕਾ ਨੇ ਅਫਗਾਨਿਸਤਾਨ ਨੂੰ ਹਰਾਉਣ ‘ਚ 20 ਸਾਲ ਲਗਾ ਦਿੱਤੇ ਪਰ ਹਿੰਦੁਸਤਾਨ ਨੇ ਪਾਕਿਸਤਾਨ ਨੂੰ ਸਿਰਫ 13 ਦਿਨਾਂ ‘ਚ ਹਰਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ: DC-SSP ਸਭ ਦੇਖ ਲਏ, ਜੋ ਚੋਣਾਂ ‘ਚ ਸਹੀ ਕੰਮ ਨਹੀਂ ਕਰੇਗਾ, ਉਸ ਦੀ ਛੁੱਟੀ- EC ਸੁਸ਼ੀਲ ਚੰਦਰਾ