ਅਮਰੀਕਾ ਵਿਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਮਰੀਕਾ ਦੇ ਉਤਰੀ ਕੈਰੋਲੀਨਾ ਵਿਚ ਫਾਇਰਿੰਗ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਖਬਰ ਹੈ। ਇਹ ਅੰਕੜਾ ਵਧ ਵੀ ਸਕਦਾ ਹੈ। ਮੇਅਰ ਨੇ ਦੱਸਿਆ ਕਿ ਫਾਇਰਿੰਗ ਇਕ ਰਿਹਾਇਸ਼ੀ ਇਲਾਕੇ ਵਿਚ ਹੋਈ। ਇਸ ਵਿਚ ਇਕ ਪੁਲਿਸ ਅਧਿਕਾਰੀ ਸਣੇ 5 ਲੋਕ ਮਾਰੇ ਗਏ ਹਨ। ਰੈਲੇ ਦੀ ਮੇਅਰ ਮੈਰੀ-ਏਨ-ਬਾਲਡਵਿਨ ਨੇ ਦੱਸਿਆ ਕਿ ਘਟਨਾ ਸ਼ਾਮ 5 ਵਜੇ ਦੇ ਆਸ-ਪਾਸ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰੈਲੇ ਦੀ ਮੇਅਰ ਨੇ ਹਮਲੇ ਤੋਂ ਬਾਅਦ ਕਿਹਾ ਕਿ ਇਹ ਰੈਲੇ ਸ਼ਹਿਰ ਲਈ ਇਕ ਦੁਖਦ ਦਿਨ ਹੈ।ਸਾਨੂੰ ਸਾਰਿਆਂ ਨੂੰ ਇਕੱਠੇ ਆਉਣ ਦੀ ਲੋੜ ਹੈ। ਸਾਨੂੰ ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਇਸ ਘਟਨਾ ਵਿਚ ਆਪਣਿਆਂ ਨੂੰ ਗੁਆਇਆ ਹੈ। ਸਾਡੇ ਮਾਰੇ ਗਏ ਪੁਲਿਸ ਅਧਿਕਾਰੀ ਤੇ ਜ਼ਖਮੀ ਪੁਲਿਸ ਅਧਿਕਾਰੀ ਦੇ ਪਰਿਵਾਰ ਨੂੰ ਸਪੋਰਟ ਕਰਨ ਦੀ ਲੋੜ ਹੈ।
ਰੈਲੇ ਪੁਲਿਸ ਵਿਭਾਗ ਮੁਤਾਬਕ ਹੁਣ ਤੱਕ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਆਫ ਡਿਊਟੀ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜ਼ਖਮੀਆਂ ਵਿਚ ਇਕ ਕੈਨਾਇਨ ਅਧਿਕਾਰੀ ਵੀ ਸ਼ਾਮਲ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਐਕਟਿਵ ਹੋਈ ਤੇ ਕੁਝ ਦੇਰ ਬਾਅਦ ਹੀ ਸ਼ੂਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਅਮਰੀਕਾ ਵਿਚ ਸਮੂਹਿਕ ਫਾਇਰਿੰਗ ਦਿਨੋਂ ਦਿਨ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਸਾਲ 2021 ਵਿਚ ਲਗਭਗ 49,000 ਲੋਕ ਗੋਲੀਬਾਰੀ ਵਿਚ ਮਾਰੇ ਗਏ। ਇਸ ਦਾ ਮਤਲਬ ਹੈ ਕਿ ਰੋਜ਼ 130 ਤੋਂ ਵੱਧ ਲੋਕ ਫਾਇਰਿੰਗ ਵਿਚ ਮਾਰੇ ਗਏ ਹਨ। ਇਸ ਵਿਚ ਇਕ ਵੱਡਾ ਹਿੱਸਾ ਆਤਮਹੱਤਿਆਵਾਂ ਦਾ ਵੀ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਮੈਕਸੀਕੋ ਵਿਚ ਇਸੇ ਮਹੀਨੇ 6 ਤਰੀਕ ਨੂੰ ਫਾਇਰਿੰਗ ਦੀ ਵੱਡੀ ਘਟਨਾ ਸਾਹਮਣੇ ਆਈ ਸੀ। ਉਦੋਂ ਮੈਕਸੀਕਨ ਸਿਟੀ ਹਾਲ ਵਿਚ ਹੋਈ ਸਮੂਹਿਕ ਗੋਲੀਬਾਰੀ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: