ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਗਰਭਵਤੀ ਹਿੰਦੂ ਔਰਤ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰ ਨਾ ਹੋਣ ਕਰਕੇ ਤਜਰਬੇਹੀਨ ਕਰਮਚਾਰੀ ਉਸ ਦੀ ਸਿਜ਼ੇਰੀਅਨ ਡਿਲਵਰੀ ਕਰ ਰਹੇ ਸਨ। ਉਨ੍ਹਾਂ ਤੋਂ ਬੱਚੇ ਦਾ ਸਿਰ ਕੱਟ ਕੇ ਧੜੋਂ ਵੱਖਰਾ ਹੋ ਗਿਆ। ਇਹੀ ਨਹੀਂ ਉਨ੍ਹਾਂ ਨੇ ਬੱਚੇ ਨੂੰ ਪੇਟ ‘ਚ ਹੀ ਛੱਡ ਦਿੱਤਾ, ਜਿਸ ਕਰਕੇ ਔਰਤ ਦੀ ਜਾਨ ਮੁਸ਼ਕਲ ਵਿੱਚ ਪੈ ਗਈ।
ਲਿਆਕਤ ਯੂਨੀਵਰਸਿਟੀ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ (LUMHS) ਦੇ ਗਾਇਨੀਕੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਹੀਲ ਸਿਕੰਦਰ ਨੇ ਕਿਹਾ ਕਿ ਸਿੰਧ ਸਰਕਾਰ ਨੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਰਾਹੀਲ ਨੇ ਇਹ ਵੀ ਦੱਸਿਆ ਕਿ ਔਰਤ ਦੀ ਉਮਰ 32 ਸਾਲ ਹੈ। ਉਹ ਥਾਰਪਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਇਲਾਕੇ ਦਾ ਰਹਿਣ ਵਾਲਾ ਹੈ। ਉਹ ਐਤਵਾਰ ਨੂੰ ਜਣੇਪੇ ਲਈ ਰੂਰਲ ਹੈਲਥ ਸੈਂਟਰ (RHC) ਪਹੁੰਚੀ ਸੀ। ਘਟਨਾ ਤੋਂ ਬਾਅਦ ਉਸ ਨੂੰ ਮੀਠੀ ਦੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਇੱਥੇ ਵੀ ਉਸ ਦਾ ਇਲਾਜ ਨਹੀਂ ਕੀਤਾ ਗਿਆ।
ਰਾਹੀਲ ਨੇ ਦੱਸਿਆ ਕਿ ਬਾਅਦ ‘ਚ ਔਰਤ ਦੇ ਪਰਿਵਾਰ ਵਾਲੇ ਉਸ ਨੂੰ LUMHS ਲੈ ਕੇ ਆਏ, ਜਿੱਥੇ ਬੱਚੇ ਦੇ ਬਾਕੀ ਸਰੀਰ ਨੂੰ ਮਾਂ ਦੀ ਕੁੱਖ ‘ਚੋਂ ਕੱਢ ਕੇ ਔਰਤ ਦੀ ਜਾਨ ਬਚਾਈ ਗਈ। ਸਿਕੰਦਰ ਨੇ ਦੱਸਿਆ ਕਿ ਬੱਚੇ ਦਾ ਸਿਰ ਅੰਦਰ ਹੀ ਫਸਿਆ ਹੋਇਆ ਸੀ ਅਤੇ ਮਾਂ ਦੀ ਬੱਚੇਦਾਨੀ ਫਟ ਗਈ ਸੀ। ਉਨ੍ਹਾਂ ਨੂੰ ਉਸ ਦੀ ਜਾਨ ਬਚਾਉਣ ਲਈ ਉਸ ਦਾ ਪੇਟ ਖੋਲ੍ਹਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਹਸਪਤਾਲ ਦੇ ਕੁਝ ਲੋਕਾਂ ਨੇ ਪੀੜਤ ਔਰਤ ਦੀ ਸਟ੍ਰੈਚਰ ‘ਤੇ ਪਈ ਦੀ ਵੀਡੀਓ ਬਣਾ ਕੇ ਵੱਖ-ਵੱਖ ਵ੍ਹਾਟਸਐਪ ਗਰੁੱਪਾਂ ‘ਤੇ ਸ਼ੇਅਰ ਕੀਤੀ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਅਜਿਹਾ ਕਿਉਂ ਕੀਤਾ ਗਿਆ।