ਸਮਾਣਾ: ਇੱਕ ਤਿੰਨ ਸਾਲਾ ਬੱਚੀ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਫੈਕਟਰੀ ਦੇ ਕੁਆਰਟਰ ਦੇ ਬਾਹਰ ਖੁੱਲ੍ਹੇ ਗਟਰ ਤੋਂ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਫੈਕਟਰੀ ਮਾਲਕ ਦੇ ਖਿਲਾਫ ਲਾਪਰਵਾਹੀ ਦਾ ਦੋਸ਼ ਹੈ ਜਦੋਂ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਸਦਰ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਅਕੁੰਦਰਦੀਪ ਸਿੰਘ ਨੇ ਦੱਸਿਆ ਕਿ ਰਾਜਨ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਨ ਵਾਲੇ ਹੇਮਾਤਾਬਾਦ (ਪੱਛਮੀ ਬੰਗਾਲ) ਦੇ ਕੰਟੂਰ ਪਿੰਡ ਦੇ ਰਹਿਣ ਵਾਲੇ ਦਿਲਾਵਰ ਹੁਸੈਨ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ ਉਹ ਇੱਥੇ ਆਪਣੇ ਪਰਿਵਾਰ ਨਾਲ ਚੀਕਾ ਰੋਡ ਵਿੱਚ ਰਹਿ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਤਕਰੀਬਨ ਪੰਜ ਮਹੀਨੇ ਉਸ ਨੇ ਬਦਨਪੁਰ ਦੀ ਇੱਕ ਪਲਾਈਵੁੱਡ ਫੈਕਟਰੀ ਵਿੱਚ ਗੱਤੇ ਕੱਟਣ ਦਾ ਕੰਮ ਕੀਤਾ ਅਤੇ ਫੈਕਟਰੀ ਦੇ ਕੁਆਰਟਰਾਂ ਵਿੱਚ ਰਹਿੰਦਾ ਸੀ। ਉਸ ਦੀ ਤਿੰਨ ਸਾਲਾ ਧੀ ਰਿਹਾਨਾ ਪਰਵੀਨ, ਜੋ 13 ਅਕਤੂਬਰ ਦੀ ਸ਼ਾਮ ਨੂੰ ਘਰ ਦੇ ਬਾਹਰ ਖੇਡ ਰਹੀ ਸੀ, ਲਾਪਤਾ ਹੋ ਗਈ। ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : JEE ਅ਼ਡਵਾਂਸ ਪ੍ਰੀਖਿਆ ‘ਚ ਪ੍ਰਥਮ ਨੇ ਪੰਜਾਬ ‘ਚ ਪਹਿਲੇ ਨੰਬਰ ‘ਤੇ ਆ ਕੇ ਮਾਰੀ ਬਾਜ਼ੀ
ਉਥੇ ਇੱਕ ਗਟਲ ਜੋਕਿ ਖੁੱਲ੍ਹਾ ਪਿਆ ਸੀ, ਦੀ ਤੁਰੰਤ ਸਫਾਈ ਕਰਨ ਦੇ ਹੁਕਮ ਦਿੱਤੇ ਗਏ ਤਾਂ ਉਕਤ ਬੱਚੀ ਦੀ ਲਾਸ਼ ਗਟਰ ਤੋਂ ਬਰਾਮਦ ਕੀਤੀ ਗਈ। ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਫੈਕਟਰੀ ਮਾਲਕ ਪਰਸ਼ੋਤਮ ਗਰਗ ਦੇ ਖਿਲਾਫ ਧਾਰਾ 304-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।