ਉੱਤਰੀ ਅਫਰੀਕੀ ਦੇਸ਼ ਮੋਰੱਕੋ ਵਿਚ ਸ਼ਨੀਵਾਰ ਦੇਰ ਰਾਤ 5 ਸਾਲ ਦੇ ਮਾਸੂਮ ਦੀ ਮੌਤ ਹੋ ਗਈ। 4 ਦਿਨ ਪਹਿਲਾਂ ਇਹ ਬੱਚਾ ਇਥੋਂ ਦੇ ਸ਼ੇਫ ਚੌਏਨ ਸ਼ਹਿਰ ਦੇ 100 ਫੁੱਟ ਡੂੰਘੇ ਖੂਹ ਵਿਚ ਡਿੱਗ ਗਿਆ ਸੀ। ਸ਼ਨੀਵਾਰ ਰਾਤ ਤੱਕ ਚੱਲੇ ਲਗਭਗ 100 ਘੰਟੇ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਬਚਾਅ ਦਲ ਨੇ ਬੱਚੇ ਨੂੰ ਬਾਹਰ ਕੱਢਿਆ। ਰਿਆਨ ਨਾਂ ਦੇ ਬੱਚੇ ਦੇ ਸਿਰ ਵਿਚ ਸੱਟਾਂ ਲੱਗੀਆਂ ਸਨ। ਖੂਹ ‘ਚੋਂ ਕੱਢੇ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਜਿਸ ਖੂਹ ਵਿਚ ਬੱਚਿਆ ਫਸਿਆ ਹੋਇਆ ਸੀ, ਉਸ ਦਾ ਘੇਰਾ ਸਿਰਫ 20 ਇੰਚ ਹੀ ਸੀ। ਮੋਰੱਕਨ ਦੇ ਰਾਜਾ ਮੁਹੰਮਦ ਛੇਵੇਂ ਨੇ ਵੀ ਬੱਚੇ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ। 4 ਦਿਨ ਤੋਂ ਚੱਲ ਰਹੇ ਇਸ ਆਪ੍ਰੇਸ਼ਨ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਬੱਚੇ ਲਈ ਮੋਰੱਕੋ ਦੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸੇਵ ਰਿਆਨ ਨਾਂ ਤੋਂ ਹੈਸ਼ਟੈਗ ਵੀ ਚਲਾਇਆ ਸੀ। ਬੱਚੇ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਗੌਰਤਲਬ ਹੈ ਕਿ ਮੰਗਲਵਾਰ ਨੂੰ ਹਾਦਸੇ ਸਮੇਂ ਰਿਆਨ ਦੇ ਪਿਤਾ ਖੂਹ ਦੀ ਮੁਰੰਮਤ ਕਰ ਰਹੇ ਸਨ। ਉਨ੍ਹਾਂ ਦਾ ਮੁੰਡਾ ਸ਼ਾਫਟ ਤੋਂ ਹੇਠਾ ਡਿੱਗ ਗਿਆ। ਬਚਾਅ ਕਰਮੀਆਂ ਨੇ ਲੜਕੇ ਨੂੰ ਆਕਸੀਜਨ, ਭੋਜਨ ਤੇ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਉਹ ਇਨ੍ਹਾਂ ਦਾ ਇਸਤੇਮਾਲ ਕਰ ਸਕਿਆ ਕਿ ਨਹੀਂ। ਚੱਟਾਨੀ ਤੇ ਰੇਤੀਲੀ ਮਿੱਟੀ ਕਾਰਨ ਬਚਾਅ ਦਲ ਨੇ ਪਾਣੀ ਦੇ ਖੂਹ ਦੀ ਤੰਗ ਸ਼ਾਫਟ ਨੂੰ ਖੋਲ੍ਹਣਾ ਬਹੁਤ ਖਤਰਨਾਕ ਮੰਨਿਆ ਸੀ ਅਤੇ ਇਸ ਕਾਰਨ ਖੂਹ ਦੇ ਨਾਲ ਲੱਗਦੇ ਵੱਡੇ ਪਾੜੇ ਨੂੰ ਕੱਟਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ।
ਬਚਾਅ ਦਲ ਨੇ ਬੱਚੇ ਤੱਕ ਪਹੁੰਚਣ ਲਈ ਖੁਦਾਈ ਸ਼ੁਰੂ ਕੀਤੀ। ਰਾਤ ਦੌਰਾਨ ਵੀ ਕੰਮ ਜਾਰੀ ਰੱਖਿਆ। ਫਲੱਡਲਾਈਟ ਦਾ ਵੀ ਇਸਤੇਮਾਲ ਕੀਤਾ। ਬਚਾਅ ਕਰਮੀ ਬੱਚੇ ਨੂੰ ਕੱਢਣ ਵਿਚ ਸਫਲ ਤਾਂ ਹੋ ਗਏ ਪਰ ਉਸ ਨੂੰ ਬਚਾਅ ਨਹੀਂ ਸਕੇ।