ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ‘ਸ਼ੁਕਰਾਨਾ’ ਦੀ ਮੰਗ ਨੇ ਜੇਲ੍ਹ ਤੱਕ ਪਹੁੰਚਾ ਦਿੱਤਾ। ਸਿੰਗਲਾ ‘ਤੇ ਇਹ ਕਾਰਵਾਈ ਸਿਹਤ ਵਿਭਾਗ ਦੇ ਇਕ ਅਧਿਕਾਰੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਮੁੱਖ ਮੰਤਰੀ ਕੋਲ ਪਹੁੰਚੀ ਆਡੀਓ ਰਿਕਾਰਡਿੰਗ ਵਿਚ ਸਿੰਗਲਾ ਇੱਕ ਵਿਅਕਤੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਨੂੰ ਸ਼ੁਕਰਾਨਾ ਦੇਣਾ ਚਾਹੀਦਾ ਹੈ। CM ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਮੰਤਰੀ ਖਿਲਾਫ ਸਬੂਤ ਹਨ। ਇਸ ਤੋਂ ਬਾਅਦ ਉੁਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਮੋਹਾਲੀ ਅਦਾਲਤ ਵੱਲੋਂ ਸਿੰਗਲਾ ਨੂੰ ਤਿੰਨ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
CM ਮਾਨ ਨੇ ਸਿੰਗਲਾ ਨੂੰ ਰਿਕਾਰਡਿੰਗ ਸੁਣਾਈ ਤੇ ਪੁੱਛਿਆ ਕਿ ਇਹ ਆਵਾਜ਼ ਤੁਹਾਡੀ ਹੈ, ਬੋਲੇ ਹਾਂ ਤੇ ਗਲਤੀ ਮੰਨ ਕੇ ਰੋਣ ਲੱਗੇ। ਸਰਕਾਰੀ ਸੂਤਰਾਂ ਮੁਤਾਬਕ ਮੰਤਰੀ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਿੱਚ ਟੈਂਡਰ ਅਲਾਟ ਕਰਨ ਲਈ ਬਠਿੰਡਾ ਨਿਵਾਸੀ ਤੋਂ ਕਮਿਸ਼ਨ ਦੀ ਅਦਾਇਗੀ ਦੀ ਮੰਗ ਕਰ ਰਹੇ ਸਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਪਰਕ ਕੀਤਾ।
ਮੁੱਖ ਮੰਤਰੀ ਨੇ ਅਧਿਕਾਰੀ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਤੇ ਪੂਰੇ ਮਾਮਲੇ ਨਾਲ ਸਬੰਧਤ ਸਬੂਤਾਂ ਦੀ ਮੰਗ ਕੀਤੀ। ਇਸ ਤੋਂ ਬਾਅਦ ਸਿਹਤ ਅਧਿਕਾਰੀ ਨੇ ਸਾਰੇ ਸਬੂਤ ਮੁੱਖ ਮੰਤਰੀ ਨੂੰ ਉਪਲਬਧ ਕਰਵਾਏ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਡਾ. ਸਿੰਗਲਾ ਤੇ ਉਨ੍ਹਾਂ ਦੇ ਵਿਭਾਗ ਦੇ ਮਾਮਲਿਆਂ ਵਿਚ ਉਨ੍ਹਾਂ ਦੇ ਵਿਵਹਾਰ ਬਾਰੇ ਡੂੰਘੀ ਜਾਂਚ ਕਰਵਾਈ ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮੰਤਰੀ ਨੂੰ ਪੁੱਛਗਿਛ ਲਈ ਬੁਲਾਇਆ ਜਿਥੇ ਮੁੱਖ ਮੰਤਰੀ ਨੇ ਸਿੰਗਲਾ ਦੇ ਸਾਹਮਣੇ ਆਡੀਓ ਰਿਕਾਰਡਿੰਗ ਚਲਾਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮਾਨ ਨੇ ਪੁੱਛਿਆ ਕਿ ਕੀ ਇਹ ਉਨ੍ਹਾਂ ਦੀ ਆਵਾਜ਼ ਹੈ। ਸਿਹਤ ਮੰਤਰੀ ਨੇ ਇਸ ਨੂੰ ਸਵੀਕਾਰ ਕਰ ਲਿਆ। ਰਿਕਾਰਡਿੰਗ ਵਿਚ ਮੰਤਰੀ ਕਥਿਤ ਤੌਰ ‘ਤੇ ਉਸ ਵਿਅਕਤੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਤੀਜੇ ਨੂੰ ‘ਸ਼ੁਕਰਾਨਾ’ ਦੇਣਾ ਚਾਹੀਦਾ ਹੈ। ਇਸ ਵਿਚਾਲੇ CM ਮਾਨ ਨੇ ਮੋਹਾਲੀ ਵਿਚ ਐੱਫਆਈਆਰ ਦਰਜ ਕਰਨ ਦਾ ਹੁਕਮ ਦੇ ਦਿੱਤਾ ਤੇ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ।
ਭ੍ਰਿਸ਼ਟਾਚਾਰ ਰੋਕੂ ਸ਼ਾਖਾ ਹੁਣ ਉਸ ਭਤੀਜੇ ਦੀ ਭਾਲ ਵਿੱਚ ਹੈ, ਜਿਸ ਨੂੰ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਆਡੀਓ ਰਿਕਾਰਡਿੰਗ ਵਿੱਚ ‘ਸ਼ੁਕਰਾਨਾ’ ਦਾ ਹਵਾਲਾ ਦੇ ਰਹੇ ਹਨ। ਇਸ ਮਾਮਲੇ ਵਿੱਚ ਭਤੀਜੇ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।