ਮਾਊਂਟ ਐਵਰੈਸਟ ਬੇਸ ਕੈਂਪ ‘ਚ ਭਾਰਤੀ ਮਹਿਲਾ ਦੀ ਮੌ.ਤ, ਮਾਊਂਟ ਐਵਰੈਸਟ ਫਤਿਹ ਕਰਨ ਦੀ ਜ਼ਿੱਦ ਨੇ ਇਕ ਭਾਰਤੀ ਮਹਿਲਾ ਦੀ ਜਾਨ ਲੈ ਲਈ। ਮਹਾਰਾਸ਼ਟਰ ਦੀ ਰਹਿਣ ਵਾਲੀ 53 ਸਾਲ ਦੀ ਸੁਜੈਨ ਲਿਓਪੋਲਿਡਨਾ ਜੀਸਸ ਨੂੰ ਪੇਸਮੇਕ ਲੱਗਾ ਸੀ ਪਰ ਉਹ ਇਸੇ ਫਿਜ਼ੀਕਲ ਕੰਟੀਸ਼ਨ ਨਾਲ ਐਵਰੈਸਟ ‘ਤੇ ਚੜ੍ਹਾਈ ਦਾ ਰਿਕਾਰਡ ਬਣਾਉਣਾ ਚਾਹੁੰਦੀ ਸੀ।
ਬੇਸ ਕੈਂਪ ਤੋਂ ਸਿਰਫ 250 ਮੀਟਰ ਦੀ ਚੜ੍ਹਾਈ ਕਰਨ ਵਿਚ ਉਸ ਨੂੰ 12 ਘੰਟੇ ਦਾ ਸਮਾਂ ਲੱਗਾ। ਇਸ ਦੇ ਬਾਅਦ ਉਸ ਦੀ ਹਾਲਤ ਵਿਗੜ ਗਈ। 18 ਮਈ ਨੂੰ ਲੁਕਲਾ ਦੇ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ। ਪਿਛਲੇ 3 ਦਿਨਾਂ ਵਿਚ ਇਹ ਚੌਥੀ ਘਟਨਾ ਹੈ। ਮਾਰਚ ਤੋਂ ਸ਼ੁਰੂ ਹੋਏ ਮੌਜੂਦਾ ਸੀਜਨ ਦੌਰਾਨ ਹੁਣ ਤੱਕ ਮਾਊਂਟ ਐਵਰੈਸਟ ‘ਤੇ 8 ਚੀਨੀ ਤੇ ਭਾਰਤੀ ਪਰਬਤਰੋਹੀਆਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਫਿਲਾਹਲ 175 ਪਰਬਤਰੋਹੀ ਮਾਊਂਟ ਐਵਰੈਸਟ ‘ਤੇ ਚੜ੍ਹ ਰਹੇ ਹਨ।
ਸੁਜੈਨ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਬੇਸ ਕੈਂਪ ਛੱਡਣ ਤੋਂ ਮਨ੍ਹਾ ਕੀਤਾ ਗਿਆ ਪਰ ਉਹ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਕੀਮਤ ‘ਤੇ ਮਾਊਂਟ ਐਵਰੈਸਟ ‘ਤੇ ਚੜ੍ਹਨਾ ਹੈ। ਬਾਅਦ ਵਿਚ ਸੁਜੈਨ ਨੂੰ ਜ਼ਬਰਦਸਤੀ ਲੁਕਲਾ ਲਿਜਾਇਆ ਗਿਆ। ਜਿਥੇ 6 ਦਿਨ ਦਾਖਲ ਰਹਿਣ ਦੇ ਬਾਅਦ ਬੀਤੇ ਦਿਨੀਂ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : CM ਮਾਨ ਦੀ ਲੋਕਾਂ ਨੂੰ ਅਪੀਲ-’31 ਮਈ ਤੱਕ ਛੱਡੋ ਨਾਜਾਇਜ਼ ਕਬਜ਼ੇ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ’
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 14 ਸਭ ਤੋਂ ਉਚੀਆਂ ਚੋਟੀਆਂ ਵਿਚੋਂ 8 ਨੇਪਾਲ ਵਿਚ ਹਨ। ਨੇਪਾਲ ਸਰਕਾਰ ਨੇ ਇਸ ਸਾਲ ਐਵਰੈਸਟ ‘ਤੇ ਚੜ੍ਹਨ ਲਈ 478 ਪਰਮਿਟ ਜਾਰੀ ਕੀਤੇ ਹਨ। ਐਵਰੈਸਟ ‘ਤੇ ਚੜ੍ਹਾਈ ਲਈ ਬੈਸਟ ਟਾਈਮ ਮਾਰਚ ਤੋਂ ਸ਼ੁਰੂ ਹੁੰਦਾ ਹੈ ਤੇ ਮਾਈ ਵਿਚ ਖਤਮ ਹੁੰਦਾ ਹੈ। ਇਸ ਦੇ ਬਾਅਦ ਇਥੇ ਮੌਸਮ ਵਿਗੜਨ ਜਾਂਦਾ ਹੈ, ਜਿਸ ਨਾਲ ਇਥੇ ਰਹਿਣਾ ਖਤਰਨਾਕ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: