ਫਤਿਹਗੜ੍ਹ ਸਾਹਿਬ ਦੇ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕੰਢੇ ਪਲਟੇ ਟਰੱਕ ਤੋਂ ਕੁਝ ਸਥਾਨਕ ਤੇ ਹੋਰ ਰਾਹਗੀਰ ਸੇਬ ਦੀਆਂ 1200 ਪੇਟੀਆਂ ਚੁੱਕ ਕੇ ਲੈ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਨੇ ਜ਼ਖਮੀ ਡਰਾਈਵਰ ਨੂੰ ਵੇਖਣ ਦੀ ਬਜਾਏ ਸੇਬ ਦੀਆਂ ਪੇਟੀਆਂ ਚੁੱਕਣਾ ਜ਼ਰੂਰੀ ਸਮਝਿਆ। ਮੌਕੇ ‘ਤੇ ਕੁਝ ਲੋਕਾਂ ਨੇ ਸੇਬ ਦੀਆਂ ਪੇਟੀਆਂ ਚੁੱਕਣ ਵਾਲੇ ਲੋਕਾਂ ਦੀਆਂ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਵੀ ਕੀਤੀਆਂ।
ਜ਼ਖਮੀ ਟਰੱਕ ਡਰਾਈਵਰ ਨੇ ਸਥਾਨਕ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੇਬਾਂ ਦੀਆਂ 1200 ਤੋਂ ਵੱਧ ਪੇਟੀਆਂ ਚੋਰੀ ਹੋ ਗਈਆਂ ਹਨ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੇਸ ਦਰਜ ਕਰਕੇ ਸੇਬ ਦੀਆਂ ਪੇਟੀਆਂ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੇਸ ਦਰਜ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਲਕੇ ਵੋਟ ਪਾਉਣ ਤੋਂ ਪਹਿਲਾਂ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ PM ਮੋਦੀ, ਲਿਆ ਅਸ਼ੀਰਵਾਦ (ਤਸਵੀਰਾਂ)
ਮਾਮਲੇ ਦੀ ਗੰਭੀਰਤਾ ਅਤੇ ਨੁਕਸਾਨ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਸੇਬ ਚੋਰੀ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਮੌਕੇ ‘ਤੇ ਖਿੱਚੀਆਂ ਗਈਆਂ ਤਸਵੀਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਟਰਾਂਸਪੋਰਟਰ ਦੇ ਹੋਏ ਨੁਕਸਾਨ ਅਤੇ ਜ਼ਖ਼ਮੀ ਡਰਾਈਵਰ ਨੂੰ ਮੁਆਵਜ਼ਾ ਮਿਲਣ ਦੀ ਉਮੀਦ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ਦਾ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: