ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਵਿੱਚ ਦੇਰ ਰਾਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਕਬੱਡੀ ਖਿਡਾਰੀ ਕਿੰਦਾ ਦੀ ਮਾਤਾ ਰਸਪਾਲ ਕੌਰ ਨੂੰ ਵੀ ਹਮਲਾਵਰਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ‘ਤੇ ਲੁਧਿਆਣਾ DMC ਰੈਫਰ ਕਰ ਦਿੱਤਾ ਗਿਆ।
ਕਿੰਦਾ ਨੇ ਕਮੈਂਟੇਟਰ ਅਮਨਾ ਲੋਪੇ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ। ਕੁਲਵਿੰਦਰ ਕਿੰਦਾ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਦੋਸ਼ ਲਾਇਆ ਕਿ ਕਬੱਡੀ ਦੀ ਖੇਡ ਨੂੰ ਲੈ ਕੇ ਨਿੱਜੀ ਦੁਸ਼ਮਣੀ ਕਾਰਨ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ। ਹਾਲਾਂਕਿ ਕਮੈਂਟੇਟਰ ਅਮਨਾ ਲੋਪੇ ਨੇ ਖੁਦ ਨੂੰ ਬੇਕਸੂਰ ਠਹਿਰਾਇਆ ਹੈ।
ਉਸ ਨੇ ਵੀ ਕਿੰਦਾ ਵਾਂਗ ਲਾਈਵ ਆ ਕੇ ਕਿਹਾ ਕਿ ਉਹ ਰਾਤ ਨੂੰ ਸੌਂ ਰਿਹਾ ਸੀ। ਉਸੇ ਵੇਲੇ ਉਸ ਨੂੰ ਉਸ ਦੇ ਜਾਣਕਾਰਾਂ ਤੋਂ ਪਤਾ ਲੱਗਾ ਕਿ ਮਾਰਕੁੱਟ ਲਈ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਸ ਨੇ ਉਸ ਵੇਲੇ ਖੁਦ ਨੂੰ ਪੁਲਿਸ ਦੇ ਅੱਗੇ ਸਰੈਂਡਰ ਕਰ ਦਿੱਤਾ।
ਲੋਪੇ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਮਨਾ ਨੇ ਕਿਹਾ ਕਿ ਉਹ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਅਮਨਾ ਪਿੰਡ ਦੀ ਪੰਚਾਇਤ ਸਣੇ ਥਾਣੇ ਪੁੱਜਾ। ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰਾ ਨਾਂ ਲੈ ਕੇ ਇਹ ਸਭ ਕਿਉਂ ਕੀਤਾ ਗਿਆ ਹੈ। ਅਮਨਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਿਜਲੀ ਬਿੱਲ ਦੀ ਸੈਟਲਮੈਂਟ ਲਈ 40,000 ਰੁ. ਰਿਸ਼ਵਤ ਲੈਂਦਾ PSPCL ਦਾ ਲਾਈਨਮੈਨ ਰੰਗੇ ਹੱਥੀਂ ਕਾਬੂ
ਸੂਚਨਾ ਮਿਲਦੇ ਹੀ ਡੀਐਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਮੌਕੇ ’ਤੇ ਪੁੱਜੇ। ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਕਿੰਦਾ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: