ਕੈਨੇਡਾ ਵਿੱਚ ਪੜ੍ਹਣ ਗਏ ਪੰਜਾਬੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਸੈਸ਼ਨ ਦੌਰਾਨ ਕੈਂਪਸ ਤੋਂ ਬਾਹਰ 20 ਘੰਟੇ ਤੋਂ ਵੱਧ ਪ੍ਰਤੀ ਹਫ਼ਤੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 15 ਨਵੰਬਰ, 2022 ਤੋਂ 31 ਦਸੰਬਰ, 2023 ਤੱਕ ਅਸਥਾਈ ਉਪਾਅ ਵਜੋਂ ਇਹ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਵੇਲੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹਰ ਹਫ਼ਤੇ 20 ਘੰਟੇ ਤੱਕ ਆਪਣੀ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰ ਸਕਦੇ ਹਨ। ਇਹ ਹੱਧ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਹਟਾ ਦਿੱਤੀ ਜਾਂਦੀ ਹੈ।
ਇਸ ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਪੰਜ ਲੱਖ ਤੋਂ ਵੱਧ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਧ ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ। ਸ਼ੁੱਕਰਵਾਰ ਨੂੰ ਓਟਾਵਾ ਵਿੱਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕੀਤਾ ਕਿ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਦੇ ਮਕਸਦ ਨਾਲ ਇਹ ਉਹਨਾਂ ਲੋਕਾਂ ‘ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾ ਕਰ ਦਿੱਤੀ ਹੈ।
ਫਰੇਜ਼ਰ ਨੇ ਕਿਹਾ ਕਿ ਕੈਨੇਡਾ ਜਨਵਰੀ ਤੋਂ ਲੈ ਕੇ ਹੁਣ ਤੱਕ 4.52 ਲੱਖ ਤੋਂ ਵੱਧ ਸਟੱਡੀ ਪਰਮਿਟ ਅਰਜ਼ੀਆਂ ‘ਤੇ ਕਾਰਵਾਈ ਕਰ ਚੁੱਕਾ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.67 ਲੱਖ ਪ੍ਰਕਿਰਿਆ ਦੇ ਮੁਕਾਬਲੇ 23 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : PAK ਦੀਆਂ ਜੇਲ੍ਹਾਂ ‘ਚ 6 ਭਾਰਤੀਆਂ ਦੀ ਮੌਤ, ਸਜ਼ਾ ਪੂਰੀ ਹੋਣ ‘ਤੇ ਵੀ ਨਹੀਂ ਹੋਈ ਰਿਹਾਈ
ਦੱਸ ਦੇਈਏ ਕਿ ਕੈਨੇਡਾ ਦੀ ਇਸ ਨੀਤੀ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਉਥੇ ਰਹਿ ਕੇ ਵੱਧ ਕਮਾ ਕੇ ਆਪਣੀ ਪੜ੍ਹਾਈ ਵਿੱਚ ਮਾਪਿਆਂ ਦੀ ਤੇ ਆਪਣੀ ਖੁਦ ਦਾ ਖਰਚਾ ਕੱਢ ਸਕਦੇ ਹਨ। ਰਿਪੋਰਟਾਂ ਮੁਤਾਬਕ ਜ਼ਿਆਦਾਤਰ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੱਕੇ ਤੌਰ ‘ਤੇ ਕੈਨੇਡਾ ਵਿੱਚ ਵੱਸਣ ‘ਚ ਦਿਲਚਸਪੀ ਰੱਖਦੇ ਹਨ। ਉਥੇ ਹੀ ਭਾਰਤ ਵਿੱਚੋਂ ਤੇ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਉਥੇ ਪੜ੍ਹਾਈ ਕਰਨ ਗਏ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: