ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਕੁਸ਼ਤੀ ਸੰਘ (WFI) ਦੇ ਸਾਰੇ ਅਹੁਦੇਦਾਰਾਂ ‘ਤੇ ਬੈਨ ਲਾ ਦਿੱਤਾ ਹੈ। IOA ਸਕੱਤਰ ਜਨਰਲ ਕਲਿਆਣ ਚੌਬੇ ਨੇ ਕੁਸ਼ਤੀ ਸੰਘ ਨੂੰ ਹੁਕਮ ਜਾਰੀ ਕਰਕੇ ਉਸ ਦੇ ਸਾਰੇ ਅਹੁਦੇਦਾਰਾਂ ਦੇ ਪ੍ਰਸ਼ਾਸਨਿਕ, ਆਰਥਿਕ ਕੰਮ ‘ਤੇ ਰੋਕ ਲਾ ਦਿੱਤੀ ਹੈ।
ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਕੱਤਰ ਜਨਰਲ ਨੂੰ ਕਿਹਾ ਹੈ ਕਿ ਉਹ ਸਾਰੇ ਅਧਿਕਾਰਤ ਦਸਤਾਵੇਜ਼ ਆਪਣੀ ਐਡ-ਹਾਕ ਕਮੇਟੀ ਨੂੰ ਸੌਂਪਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫੈਡਰੇਸ਼ਨ ਨੂੰ ਚਲਾਉਣ ਵਿਚ ਬਾਹਰ ਜਾਣ ਵਾਲੇ ਅਹੁਦੇਦਾਰਾਂ ਦੀ ਕੋਈ ਭੂਮਿਕਾ ਨਹੀਂ ਹੈ। IOA ਨੇ ਇਹ ਕਦਮ ਖੇਡ ਮੰਤਰਾਲਾ ਵੱਲੋਂਭਾਰਤੀ ਕੁਸ਼ਤੀ ਸੰਘ ਦੀ ਚੋਣ ਰੱਦ ਕਰਕੇ IOA ਦੀ ਅਸਥਾਈ ਕਮੇਟੀ ਨੂੰ ਸੰਘ ਦੀਆਂ ਚੋਣਾਂ ਕਰਾਉਣ ਤੇ ਉਸ ਦੇ ਸੰਚਾਲਨ ਦਾ ਜ਼ਿੰਮਾ ਸੌਂਪਣ ਤੋਂ ਬਾਅਦ ਚੁੱਕਿਆ ਹੈ।
ਦੱਸ ਦੇਈਏ ਕਿ ਦੇਸ਼ ਦੇ ਕਈ ਮਸ਼ਹੂਰ ਪਹਿਲਵਾਨ WHI ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ 21 ਦਿਨਾਂ ਤੋਂ ਧਰਨਾ ਦੇ ਰਹੇ ਹਨ। WFI ਨੇ ਕਿਹਾ ਕਿ ਉਸਨੂੰ IOA ਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ।
IOA ਨੇ WFI ਦੇ ਰੋਜ਼ਾਨਾ ਦੇ ਮਾਮਲਿਆਂ ਨੂੰ ਚਲਾਉਣ ਅਤੇ ਰਾਸ਼ਟਰੀ ਫੈਡਰੇਸ਼ਨ ਦੀਆਂ ਚੋਣਾਂ ਕਰਵਾਉਣ ਲਈ ਇੱਕ ਐਡ-ਹਾਕ ਕਮੇਟੀ ਨਿਯੁਕਤ ਕੀਤੀ ਹੈ। ਇਹ ਐਡਹਾਕ ਕਮੇਟੀ ਖੇਡ ਮੰਤਰਾਲੇ ਦੇ ਹੁਕਮਾਂ ‘ਤੇ ਨਿਯੁਕਤ ਕੀਤੀ ਗਈ ਹੈ। ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ।
IOA ਨੇ ਸ਼ੁੱਕਰਵਾਰ ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ WFI ਦੀਆਂ ਸਾਰੀਆਂ ਪ੍ਰਸ਼ਾਸਕੀ, ਵਿੱਤੀ ਅਤੇ ਰੈਗੂਲੇਟਰੀ ਭੂਮਿਕਾਵਾਂ ਹੁਣ ਐਡ-ਹਾਕ ਕਮੇਟੀ ਦੁਆਰਾ ਨਿਭਾਈਆਂ ਜਾਣਗੀਆਂ। ਪੱਤਰ ਵਿੱਚ ਕਿਹਾ ਗਿਆ ਹੈ ਕਿ “ਉਪਰੋਕਤ (IOA ਆਦੇਸ਼ ਮਿਤੀ 12 ਮਈ, 2023) ਦੇ ਸੰਦਰਭ ਵਿੱਚ, ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੁਸ਼ਤੀ ਦੇ ਸੰਚਾਲਨ ਲਈ IOA ਦੁਆਰਾ ਨਿਯੁਕਤ ਐਡ-ਹਾਕ ਕਮੇਟੀ ਰਾਸ਼ਟਰੀ ਖੇਡ ਮਹਾਸੰਘ ਦੇ ਸਾਰੇ ਕਾਰਜਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਏਗੀ।”
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਮੰਨੀ ਹਾਰ, ਆਮ ਆਦਮੀ ਪਾਰਟੀ ਤੇ ਸੁਸ਼ੀਲ ਰਿੰਕੂ ਨੂੰ ਦਿੱਤੀ ਜਿੱਤ ਦੀ ਵਧਾਈ
ਇਸ ਵਿੱਚ ਕਿਹਾ ਗਿਆ ਹੈ, “ਹੁਣ ਜਦੋਂ ਐਡ-ਹਾਕ ਕਮੇਟੀ ਹੋਂਦ ਵਿੱਚ ਹੈ, WFI ਦੇ ਬਾਹਰ ਜਾਣ ਵਾਲੇ ਅਹੁਦੇਦਾਰਾਂ ਦੀ ਇਸ ਫੈਡਰੇਸ਼ਨ ਨਾਲ ਜੁੜੇ ਕਿਸੇ ਵੀ ਕੰਮ ਵਿੱਚ ਕੋਈ ਭੂਮਿਕਾ ਨਹੀਂ ਹੋਵੇਗੀ।” ਅਹੁਦੇਦਾਰਾਂ ਨੂੰ ਤੁਰੰਤ ਹੀ ਮਹਾਸੰਘ ਨਾਲ ਜੁੜੇ ਸਾਰੇ ਦਸਤਾਵੇਜ਼ ਐਡਹਾਕ ਕਮੇਟੀ ਨੂੰ ਸੌਂਪਣੇ ਚਾਹੀਦੇ ਹਨ। WFI ਦੇ ਜਨਰਲ ਸਕੱਤਰ ਵੀਐਨ ਪ੍ਰਸੂਦ ਨੇ ਕਿਹਾ ਕਿ ਉਨ੍ਹਾਂ ਨੂੰ IOA ਪੈਨਲ ਨਾਲ ਸਬੰਧਤ ਦਸਤਾਵੇਜ਼ ਸਾਂਝੇ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ।
ਪ੍ਰਸੂਦ ਨੇ ਕਿਹਾ, ‘ਇਹ ਇਕ ਆਮ ਪ੍ਰਕਿਰਿਆ ਹੈ। ਜਦੋਂ ਨਿਗਰਾਨ ਕਮੇਟੀ ਬਣੀ ਸੀ ਤਾਂ ਵੀ ਅਸੀਂ ਸਾਰੀਆਂ ਲੋੜੀਂਦੀਆਂ ਫਾਈਲਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਸਨ। ਹੁਣ ਇੱਕ ਐਡ-ਹਾਕ ਕਮੇਟੀ ਹੈ ਅਤੇ ਅਸੀਂ ਉਨ੍ਹਾਂ ਨੂੰ WFI ਨੂੰ ਚਲਾਉਣ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਵਾਂਗੇ। ਇਹ ਕੋਈ ਮੁੱਦਾ ਨਹੀਂ ਹੈ। ਸਾਡਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਆਈਓਏ ਅਤੇ ਸਰਕਾਰ ਇਸ ਦੀ ਦੇਖਭਾਲ ਕਰ ਰਹੀ ਹੈ। ਇਨ੍ਹਾਂ ਦਸਤਾਵੇਜ਼ਾਂ ਦੀ ਮੰਗ ਕਰਨਾ ਇੱਕ ਆਮ ਪ੍ਰਕਿਰਿਆ ਹੈ। 3 ਮਈ ਨੂੰ ਆਈਓਏ ਨੇ ਕੁਸ਼ਤੀ ਮਹਾਸੰਘ ਨੂੰ ਚਲਾਉਣ ਅਤੇ 45 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਲਈ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: