ਛੱਤੀਸਗੜ੍ਹ ਕੈਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਰਵੀ ਸਿਨ੍ਹਾ ਨੂੰ ਭਾਰਤ ਦੀ ਖੁਫੀਆ ਏਜੰਸੀ RAW ਦਾ ਨਵਾਂ ਚੀਫ ਨਿਯੁਕਤ ਕੀਤਾ ਗਿਆ ਹੈ। ਮੌਜੂਦਾ RAW ਚੀਫ ਸਾਮੰਤ ਕੁਮਾਰ ਗੋਇਲ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ, ਜਿਸ ਦੇ ਬਾਅਦ ਰਵੀ ਕਾਰਜਭਾਰ ਸੰਭਾਲਣਗੇ।
1988 ਬੈਚ ਦੇ ਆਈਪੀਐੱਸ ਅਧਿਕਾਰੀ ਰਵੀ ਸਿਨ੍ਹਾ ਦੋ ਸਾਲ ਤੱਕ ਇਸ ਅਹੁਦੇ ‘ਤੇ ਰਹਿਣਗੇ। ਹੁਣ ਉਹ ਕੈਬਨਿਟ ਸਕੱਤਰੇਤ ਵਿਚ ਸਪੈਸ਼ਲ ਸੈਕਟਰੀ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਰਵੀ ਸਿਨ੍ਹਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਦਿੱਲੀ ਦੇ ਸੇਂਟ ਸਟੀਫੇਂਸ ਕਾਲਜ ਤੋਂ ਪੜ੍ਹਾਈ ਕੀਤੀ। ਰਵੀ ਨੇ ਸਾਲ 1988 ਵਿਚ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਨੂੰ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਦੇ ਤੌਰ ‘ਤੇ ਮੱਧਪ੍ਰਦੇਸ਼ ਕੈਡਰ ਮਿਲਿਆ।
ਸਾਲ 2000 ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਮੱਧਪ੍ਰਦੇਸ਼ ਦੇ ਆਦਿਵਾਸੀ ਇਲਾਕਿਆਂ ਨੂੰ ਕੱਟ ਕੇ ਛੱਤੀਸਗੜ੍ਹ ਸੂਬੇ ਦੀ ਸਥਾਪਨਾ ਕੀਤੀ। ਉਦੋਂ ਸਿਨ੍ਹਾ ਤਕਨੀਕੀ ਤੌਰ ਤੋਂ ਛੱਤੀਸਗੜ੍ਹ ਕਾਡਰ ਵਿਚ ਚਲੇ ਗਏ। ਰਿਪੋਰਟ ਮੁਤਾਬਕ ਆਈਪੀਐੱਸ ਰਵੀ ਸਿਨ੍ਹਾ ਨੂੰ ‘ਆਪ੍ਰੇਸ਼ਨ ਮੈਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਪਾਈ ਤੌਰ ‘ਤੇ ਕੰਮ ਕਰਨ ਲਈ ਵੀ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ PSPCL ਦੇ ਜੇਈ ਨੂੰ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ
ਸਿਨ੍ਹਾ ਨੂੰ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਮਾਮਲੇ ਵਿਚ ਮਾਹਿਰ ਮੰਨਿਆ ਜਾਂਦਾ ਹੈ। ਉਹ ਜੰਮੂ-ਕਸ਼ਮੀਰ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ ਤੇ ਉੱਤਰ-ਪੂਰਬੀ ਸੂਬਿਆਂ ਦੇ ਨਾਲ ਹੀ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਤਾਇਨਾਤ ਰਹਿ ਚੁੱਕੇ ਹਨ। ਰਵੀ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਵੀ ਦੂਰੀ ਬਣਾ ਕੇ ਰੱਖਦੇ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਟਰਨੈੱਟ ‘ਤੇ ਰਵੀ ਸਿਨ੍ਹਾ ਦੀ ਤਸਵੀਰ ਲੱਭਣਾ ਵੀ ਮੁਸ਼ਕਲ ਹੈ।
ਵੀਡੀਓ ਲਈ ਕਲਿੱਕ ਕਰੋ -: