ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਵਨਡੇ ‘ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਵਾਲਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਕਾਰਨਾਮਾ 126 ਗੇਂਦਾਂ ਵਿੱਚ ਕੀਤਾ ਹੈ।
ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਾਉਣ ਦਾ ਰਿਕਾਰਡ ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਨਾਂ ਸੀ। 24 ਸਾਲਾਂ ਕਿਸ਼ਨ ਨੇ ਕ੍ਰਿਸ ਗੇਲ (138 ਗੇਂਦਾਂ ‘ਤੇ) ਨੂੰ ਪਿੱਛੇ ਛੱਡ ਦਿੱਤਾ। ਗੇਲ ਨੇ ਇਹ ਕਾਰਨਾਮਾ 2015 ‘ਚ ਜ਼ਿੰਬਾਬਵੇ ਖਿਲਾਫ ਕੀਤਾ ਸੀ।
ਕਿਸ਼ਨ ਵਨਡੇ ਵਿੱਚ ਦੋਹਰਾ ਸੈਂਕੜਾ ਲਾਉਣ ਵਾਲਾ ਭਾਰਤ ਦਾ ਚੌਥਾ ਤੇ ਦੁਨੀਆ ਦਾ ਸੱਤਵਾਂ ਖਿਡਾਰੀ ਬਣ ਜਾਏਗਾ। ਵਨਡੇ ਵਿੱਚ ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਕ੍ਰਿਸ ਗੇਲ, ਮਾਰਟਿਨ ਗੁਪਟਿਲ, ਫਖਰ ਜਮਾਨ ਨੇ ਹੀ ਇਹ ਕਾਰਨਾਮਾ ਕੀਤਾ ਸੀ।
ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣਾ 44ਵਾਂ ਵਨਡੇ ਸੈਂਕੜਾ ਪੂਰਾ ਕਰ ਲਿਆ ਹੈ। ਕੋਹਲੀ ਨੇ 1214 ਦਿਨਾਂ ਬਾਅਦ ਇਸ ਫਾਰਮੈਟ ਵਿੱਚ ਸੈਂਕੜਾ ਲਗਾਇਆ ਹੈ। ਉਸ ਨੇ ਆਪਣਾ ਆਖਰੀ ਸੈਂਕੜਾ 14 ਅਗਸਤ 2019 ਨੂੰ ਪੋਰਟ ਆਫ ਸਪੇਨ ਵਿਖੇ ਵੈਸਟ ਇੰਡੀਜ਼ ਵਿਰੁੱਧ ਬਣਾਇਆ ਸੀ। ਇਸ ਤੋਂ ਬਾਅਦ ਉਹ 25 ਪਾਰੀਆਂ ‘ਚ ਸੈਂਕੜਾ ਨਹੀਂ ਲਗਾ ਸਕੇ।
ਈਸ਼ਾਨ ਅਤੇ ਵਿਰਾਟ ਦੀ ਪਾਰੀ ਦੇ ਦਮ ‘ਤੇ ਭਾਰਤ ਨੇ 40.4 ਓਵਰਾਂ ‘ਚ 4 ਵਿਕਟਾਂ ਗੁਆ ਕੇ 344 ਦੌੜਾਂ ਬਣਾਈਆਂ। ਵਿਰਾਟ 112 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਜਦਕਿ ਕਪਤਾਨ ਕੇਐਲ ਰਾਹੁਲ ਉਸ ਦਾ ਸਾਥ ਦੇ ਰਹੇ ਹਨ। ਸ਼ਿਖਰ ਧਵਨ (3), ਈਸ਼ਾਨ ਕਿਸ਼ਨ (210) ਅਤੇ ਸ਼੍ਰੇਅਸ ਅਈਅਰ (3) ਆਊਟ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਜ਼ੀਰਕਪੁਰ ਦੀ ਧੀ KBC ਜੂਨੀਅਰ ‘ਚ ਜਿੱਤੀ 25 ਲੱਖ, ਛੇਵੀਂ ਕਲਾਸ ‘ਚ ਪੜ੍ਹਦੀ ਏ ਮਾਨਿਆ
ਬੰਗਲਾਦੇਸ਼ ਦੀ ਟੀਮ ਪਹਿਲੇ ਦੋ ਵਨਡੇ ਜਿੱਤ ਕੇ ਸੀਰੀਜ਼ ‘ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਭਾਰਤ ਇਸ ਮੈਚ ਵਿੱਚ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: