ਪੇਸ਼ਾਵਰ ਵਿੱਚ ਬੀਤੇ ਦਿਨ ਇੱਕ ਸਿੱਖ ਡਾਕਟਰ ਦੇ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾ (ISIS-K) ਨੇ ਲਈ ਹੈ। ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਇੱਕ ਸਿੱਖ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਸਤਨਾਮ ਸਿੰਘ ਨਾਂ ਦੇ ਇਸ ਡਾਕਟਰ ਉੱਤੇ ਚਾਰ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਸਿੰਘ ਕਲੀਨਿਕ ਵਿੱਚ ਮਰੀਜ਼ਾਂ ਦੀ ਜਾਂਚ ਕਰ ਰਿਹਾ ਸੀ। ਦਿਨ-ਦਿਹਾੜੇ ਕਤਲ ਕਰਨ ਤੋਂ ਬਾਅਦ ਵੀ ਦੋਸ਼ੀ ਪੁਲਿਸ ਦੇ ਸਾਹਮਣੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮੁਤਾਬਕ 45 ਸਾਲਾ ਸਤਨਾਮ ਸਿੰਘ ਇੱਕ ਦਿਨ ਪਹਿਲਾਂ ਹੀ ਹਸਨ ਅਬਦਾਲ ਤੋਂ ਪੇਸ਼ਾਵਰ ਆਇਆ ਸੀ। ਪਿਛਲੇ 20 ਸਾਲਾਂ ਤੋਂ ਉਹ ਇਸ ਸ਼ਹਿਰ ਵਿੱਚ ਰਿਹਾ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਪਤਨੀ, ਤਿੰਨ ਧੀਆਂ ਤੇ ਦੋ ਪੁੱਤਰ ਹਨ। ਉਹ ਪੇਸ਼ਾਵਰ ਵਿੱਚ ਚਰਸੱਦਾ ਰੋਡ ‘ਤੇ ਕਲੀਨਿਕ ਚਲਾਉਂਦਾ ਸੀ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਪੁਲਿਸ ਨੇ ਦੱਸਿਆ ਸੀ ਕਿ ਹਮਲਾਵਰਾਂ ਦੀ ਗਿਣਤੀ ਇੱਕ ਤੋਂ ਵੱਧ ਸੀ। ਇਹ ਲੋਕ ਸਤਨਾਮ ਦੇ ਕਲੀਨਿਕ ਵਿੱਚ ਦਾਖਲ ਹੋਏ ਅਤੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੰਘ ਨੂੰ ਗੰਭੀਰ ਹਾਲਤ ਵਿੱਚ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿੱਚ ਲਿਜਾਇਆ ਗਿਆ। ਕੁਝ ਸਮੇਂ ਬਾਅਦ ਇੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਹੁਣ ਮੰਤਰੀ ਆਸ਼ੂ ਨੇ ਵੀ ਕੈਪਟਨ ‘ਤੇ ਵਿੰਨ੍ਹ ਦਿੱਤਾ ਨਿਸ਼ਾਨਾ, ਕਾਂਗਰਸ ਛੱਡਣ ‘ਤੇ ਆਖ ਦਿੱਤੀ ਵੱਡੀ ਗੱਲ
ਆਈਐਸਆਈਐਸ-ਕੇ ਨੇ ਵੀਰਵਾਰ ਰਾਤ ਨੂੰ ਸੋਸ਼ਲ ਮੀਡਆ ‘ਤੇ ਇੱਕ ਵੀਡੀਓ ਪੋਸਟ ਕਰਕੇ ਸਿੱਖ ਡਾਕਟਰ ਦੇ ਕਤਲ ਦੀ ਜ਼ਿੰਮੇਵਾਰੀ ਲਈ। ਇਹ ਗਰੁੱਪ ਇਸਲਾਮਿਕ ਸਟੇਟ ਅਫਗਾਨਿਸਤਾਨ ਨਾਲ ਸੰਬੰਧਤ ਹੈ। ਦੱਸਣਯੋਗ ਹੈ ਕਿ ਇਹ ਉਹੀ ਅੱਤਵਾਦੀ ਸੰਗਠਨ ਹੈ, ਜਿਸ ਨੇ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ‘ਤੇ ਹੋਏ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿੱਚ 170 ਅਫਗਾਨ ਨਾਗਰਿਕਾਂ ਤੇ 13 ਅਮਰੀਕੀ ਫੌਜੀ ਮਾਰੇ ਗਏ ਸਨ।