ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ISIS) ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ ਹੈ। ਇਸ ਸੰਸਥਾ ਦੇ ਬੁਲਾਰੇ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਦੁਸ਼ਮਣਾਂ ਨਾਲ ਲੜਾਈ ਦੌਰਾਨ ਅਬੂ ਹਸਨ ਦੀ ਮੌਤ ਹੋ ਗਈ।
ਅਬੂ ਹਸਨ ਦੀ ਮੌਤ ਤੋਂ ਬਾਅਦ ਸੰਗਠਨ ਦੇ ਨਵੇਂ ਮੁਖੀ ਦਾ ਐਲਾਨ ਵੀ ਕੀਤਾ ਗਿਆ ਹੈ। ਹੁਣ ISIS ਦਾ ਨਵਾਂ ਮੁਖੀ ਅਬੂ ਅਲ-ਹੁਸੈਨ ਅਲ-ਹੁਸੈਨੀ ਅਲ ਕੁਰੈਸ਼ੀ ਹੋਵੇਗਾ।
ISIS ਦੇ ਬੁਲਾਰੇ ਨੇ ਮੁਖੀ ਦੀ ਮੌਤ ਦੀ ਪੁਸ਼ਟੀ ਕੀਤੀ, ਪਰ ਇਹ ਨਹੀਂ ਦੱਸਿਆ ਕਿ ਉਸ ਦੀ ਮੌਤ ਕਿਵੇਂ ਹੋਈ? ਉਹ ਕਿਸ ਸੰਗਠਨ ਜਾਂ ਫੌਜ ਨਾਲ ਲੜਦਿਆਂ ਮਾਰਿਆ ਗਿਆ ਸੀ? ਇਨ੍ਹਾਂ ਸਾਰੀਆਂ ਗੱਲਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫਰਵਰੀ 2022 ਵਿੱਚ ਅਮਰੀਕਾ ਨੇ ISIS ਦੇ ਪੁਰਾਣੇ ਮੁਖੀ ਇਬਰਾਹਿਮ ਅਲ ਹਾਸ਼ਮੀ ਅਲ ਕੁਰੈਸ਼ੀ ਨੂੰ ਮਾਰ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਅਬੂ ਇਬਰਾਹਿਮ ਅਲ ਹਾਸ਼ਮੀ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ ਹੈ। ਉਹ ISIS ਦਾ ਆਗੂ ਸੀ। ਹਾਲਾਂਕਿ ਸੰਗਠਨ ਨੇ ਸਭ ਤੋਂ ਪਹਿਲਾਂ ਮਾਰਚ ਵਿੱਚ ਅਲ ਹਾਸ਼ਮੀ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਤੋਂ ਬਾਅਦ ਅਬੂ ਹਸਨ ਨੂੰ ਨਵਾਂ ਨੇਤਾ ਬਣਾਇਆ ਗਿਆ ਸੀ।
ਇਰਾਕ ਅਤੇ ਸੀਰੀਆ ‘ਚ ਸਰਗਰਮ ਇਹ ਅੱਤਵਾਦੀ ਸੰਗਠਨ ਪਿਛਲੇ ਕੁਝ ਸਾਲਾਂ ‘ਚ ਕਾਫੀ ਕਮਜ਼ੋਰ ਹੋ ਗਿਆ ਹੈ। ਪਹਿਲਾਂ, ਆਈਐਸਆਈਐਸ ਨੂੰ 2017 ਵਿੱਚ ਇਰਾਕ ਵਿੱਚ ਉਖਾੜ ਸੁੱਟਿਆ ਸੀ ਅਤੇ ਫਿਰ ਦੋ ਸਾਲਾਂ ਬਾਅਦ ਸੀਰੀਆ ਵਿੱਚ ਵੀ ਉਸ ਦਾ ਖਾਤਮਾ ਕਰ ਦਿੱਤਾ ਗਿਆ ਪਰ ਅਜੇ ਵੀ ਕੁਝ ਮੌਕਿਆਂ ‘ਤੇ ਇਸ ਸੰਗਠਨ ਦੇ ਅੱਤਵਾਦੀ ਹਮਲੇ ਕਰਦੇ ਰਹਿੰਦੇ ਹਨ।
ਇੱਕ ਆਡੀਓ ਮੈਸੇਜ ਜਾਰੀ ਕਰਕੇ ISIS ਦੇ ਨਵੇਂ ਸਰਗਨਾ ਦਾ ਨਾਂ ਦੱਸਿਆ ਗਿਆ ਪਰ ਉਹ ਕਦੋਂ ਤੱਕ ਜਿਊਂਦਾ ਰਹੇਗਾ ਇਸ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਸੁਰੱਖਿਆ ਏਜੰਸੀਆਂ ISIS ਦੀਆਂ ਸਰਗਰਮੀਆਂ ‘ਤੇ ਆਪਣੀਆਂ ਨਜ਼ਰਾਂ ਰੱਖੇ ਹੋਏ ਹੈ। ਇਸੇ ਕਰਕੇ ਇੱਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਹਮਲੇ ਵਿੱਚ ISIS ਦਾ ਪੁਰਾਣਾ ਸਰਗਣਾ ਅਬੂ ਇਬ੍ਰਾਹਿਮ ਅਲ-ਕੁਰੈਸ਼ੀ ਵੀ ਮਾਰਿਆ ਗਿਆ ਸੀ, ਉਸਤੋਂ ਬਾਅਦ ਹੀ ਅਬੂ ਹਸਨ ਅਲ ਹਾਸ਼ਿਮੀ ਨੇ ਅਹੁਦਾ ਸੰਭਾਲਿਆ ਸੀ ਪਰ ਹੁਣ ਉਹ ਵੀ ਖਤਮ ਹੋ ਗਿਆ।
ਇਹ ਵੀ ਪੜ੍ਹੋ : ਰਾਵਣ ਵਾਲੇ ਬਿਆਨ ‘ਤੇ PM ਮੋਦੀ ਦਾ ਪਲਟਵਾਰ, ਬੋਲੇ- ‘ਕਾਂਗਰਸ ‘ਚ ਗਾਲ੍ਹਾਂ ਕੱਢਣ ਦਾ ਕੰਪੀਟਿਸ਼ਨ ਚੱਲ ਰਿਹੈ’
ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੀ ਇਸ ਦੇ ਅੱਤਵਾਦੀ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ ਹਨ। ਉਂਝ 2019 ਵਿੱਚ ਬਗਦਾਦੀ ਨੂੰ ਵੀ ਇੰਝ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅਜਿਹੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ISIS ਨੂੰ ਜ਼ਮੀਨ ‘ਤੇ ਕਈ ਝਟਕੇ ਦਿੱਤੇ ਜਾ ਚੁੱਕੇ ਹਨ। ਦਾਅਵੇ ਜ਼ਰੂਰ ਹੁੰਦੇ ਹਨ ਕਿ ਉਸ ਦੀ ਦਹਿਸ਼ਤ ਅਜੇ ਵੀ ਕਾਇਮ ਹੈ, ਪਰ ਜਾਂਚ ਏਜੰਸੀਆਂ ਦਾ ਹਰ ਐਕਸ਼ਨ ਉਸ ਨੂੰ ਅੰਦਰੋਂ ਖੋਖਲਾ ਕਰਦਾ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: