ਅਫਗਾਨਿਸਤਾਨ ਦੇ ਆਈਐਸਆਈਐਸ ਖੁਰਾਸਾਨ (ਆਈਐਸਆਈਐਸ-ਕੇ), ਜਿਸ ਨੂੰ ਦਾਏਸ਼ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਹਾ ਹੈ ਕਿ ਉਸਦਾ ਪੱਕਾ ਟੀਚਾ ਸ਼ਰੀਆ ਕਾਨੂੰਨ ਨੂੰ ਲਾਗੂ ਕਰਨਾ ਹੈ। ਇਸ ਦੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੋ ਵੀ ਦੁਨੀਆ ਵਿੱਚ ਇਸਲਾਮ ਅਤੇ ਕੁਰਾਨ ਦੇ ਖਿਲਾਫ ਜਾਵੇਗਾ, ਉਸਨੂੰ ਅੱਤਵਾਦੀ ਸਮੂਹ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਆਈਐਸਆਈਐਸ-ਕੇ ਦੇ ਇੱਕ ਮੈਂਬਰ ਨੇ ਕਿਹਾ, “ਸਾਡਾ ਪਹਿਲਾ ਟੀਚਾ ਪਾਕਿਸਤਾਨ ਨੂੰ ਤਬਾਹ ਕਰਨਾ ਹੈ ਕਿਉਂਕਿ ਅਫਗਾਨਿਸਤਾਨ ਵਿੱਚ ਹਰ ਚੀਜ਼ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਜਦੋਂ ਤਾਲਿਬਾਨ ਇਥੇ ਸਨ ਤਾਂ ਉਹ ਕਹਿ ਰਹੇ ਸਨ ਕਿ ਅਸੀਂ ਦੇਸ਼ ਦੇ 80 ਫੀਸਦੀ ਹਿੱਸੇ ਨੂੰ ਕੰਟਰੋਲ ਕਰਦੇ ਹਾਂ, ਪਰ ਉਹ ਇਸਲਾਮਿਕ ਸ਼ਾਸਨਾਂ ਨੂੰ ਲਾਗੂ ਨਹੀਂ ਕਰ ਰਹੇ ਸਨ।”
ਉਨ੍ਹਾਂ ਮੁਤਾਬਕ ਤਾਲਿਬਾਨ ਤੋਂ ਬਾਅਦ ਅਫਗਾਨਿਸਤਾਨ ਬਦ ਤੋਂ ਬਦਤਰ ਹੋ ਗਿਆ ਹੈ। ਆਈਐਸਆਈਐਸ ਨੇ ਪਾਕਿਸਤਾਨ ‘ਤੇ ‘ਅਫਗਾਨਿਸਤਾਨ ਨੂੰ ਤਬਾਹ ਕਰਨ’ ਦਾ ਦੋਸ਼ ਲਗਾਇਆ ਹੈ, ਜਿਸ ਕਰਕੇ ਉਸ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਖਤਮ ਕਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇੱਕ ਨਿਊਜ਼ ਚੈਨਲ ਨੇ ਆਪਣੀ ਇਕ ਰਿਪੋਰਟ ‘ਚ ਨਜੀਫੁੱਲਾਹ ਦੇ ਹਵਾਲੇ ਨਾਲ ਕਿਹਾ, ‘ਅਸੀਂ ਸ਼ਰੀਆ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਸਾਡੇ ਪੈਗੰਬਰ ਰਹਿੰਦੇ ਸਨ, ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਸੇ ਰਸਤੇ ‘ਤੇ ਚੱਲੀਏ। ਜਿਸ ਤਰ੍ਹਾਂ ਦੇ ਉਹ ਕੱਪੜੇ ਪਹਿਨਦੇ ਸਨ, ਹਿਜਾਬ ਪਹਿਨਦੇ ਸਨ… ਇਸ ਸਮੇਂ ਅਸੀਂ ਹੁਣ ਹੋਰ ਲੜਾਈ ਨਹੀਂ ਕਰਨੀ ਹੈ। ਪਰ ਜੇਕਰ ਤੁਸੀਂ ਮੈਨੂੰ ਕੁਝ ਦੇ ਰਹੇ ਹੋ ਤਾਂ, ਤਾਂ ਹੁਣ ਮੈਂ ਪਾਕਿਸਤਾਨ ਨਾਲ ਲੜਨ ਜਾ ਰਿਹਾ ਹਾਂ। ਤੁਹਾਨੂੰ ਨਜੀਫੁੱਲਾਹ ਬਾਰੇ ਦੱਸ ਦੇਈਏ ਕਿ ਉਹ ਅਮਰੀਕਾ, ਅਫਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਦੀ ਸੂਚੀ ਵਿੱਚ ਲੋੜੀਂਦਾ ਹੈ।
ਇਹ ਵੀ ਪੜ੍ਹੋ : IND vs NZ : ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, 2 ਵਿਕਟਾਂ ਦੇ ਨੁਕਸਾਨ ‘ਤੇ ਜਿੱਤੀ ਬਾਜ਼ੀ
ਇਸ ਸਾਲ 15 ਅਗਸਤ ਨੂੰ ਤਾਲਿਬਾਨ ਨੇ ਪੂਰੀ ਤਰ੍ਹਾਂ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ISIS-K ਨੇ ਇੱਥੇ ਕਈ ਖਤਰਨਾਕ ਹਮਲੇ ਕੀਤੇ ਹਨ। ਕੁਝ ਹਮਲਿਆਂ ਵਿੱਚ ਤਾਲਿਬਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਵਿੱਚ ਕਈ ਨਾਗਰਿਕ ਵੀ ਮਾਰੇ ਗਏ ਸਨ। ISIS-K ਦੇ ਜ਼ਿਆਦਾਤਰ ਮੈਂਬਰ ਤਾਲਿਬਾਨ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੇ ਮੰਨੇ ਜਾਂਦੇ ਹਨ। ਇਹ ਜਥੇਬੰਦੀ ਕੌਮਾਂਤਰੀ ਪੱਧਰ ’ਤੇ ਬੇਹੱਦ ਕੱਟੜ ਦੱਸੀ ਜਾਂਦੀ ਹੈ। ਇਹ ਸੰਗਠਨ ਖਲੀਫਾ ਰਾਜ ‘ਤੇ ਆਧਾਰਿਤ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਜੀਫੁੱਲਾਹ ਨੇ ਹੋਰਨਾਂ ਵਾਂਗ ਕਿਹਾ ਹੈ ਕਿ ਉਹ ਤਾਲਿਬਾਨ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਗਿਆ ਸੀ ਅਤੇ ਇਸੇ ਲਈ ਉਹ ਖੁਰਾਸਾਨ ਵਿੱਚ ਸ਼ਾਮਲ ਹੋ ਗਿਆ ਸੀ।