ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਯੂਕਰੇਨ ਸੰਕਟ ਨੂੰ ਲੈ ਕੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ। ਇਜ਼ਾਇਲ ਪਹਿਲਾਂ ਵੀ ਇਸ ਵਿਵਾਦ ਦੇ ਹੱਲ ਵਿਚ ਸਮਝੌਤੇ ਦੀ ਪੇਸ਼ਕਸ਼ ਕਰ ਚੁੱਕੇ ਹਨ। ਇਜ਼ਰਾਈਲੀ ਪੀਐੱਮ ਦੇ ਮਾਸਕੋ ਪਹੁੰਚਣ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ।
ਜਦੋਂ ਕਿ ਸੰਯੁਕਤ ਰਾਜ ਅਮਰੀਕਾ ਦੇ ਕਰੀਬੀ ਸਹਿਯੋਗੀ ਇਜ਼ਰਾਈਲੀ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਸੀ ਅਤੇ ਕੀਵ ਨਾਲ ਇੱਕਜੁੱਟਤਾ ਪ੍ਰਗਟ ਕੀਤੀ। ਇਜ਼ਰਾਇਲ ਯੂਕਰੇਨ ਨੂੰ ਮਨੁੱਖੀ ਸਹਾਇਤਾ ਵੀ ਭੇਜ ਚੁੱਕਾ ਹੈ। ਇਜ਼ਰਾਇਲ ਨੇ ਕਿਹਾ ਹੈ ਕਿ ਉਹ ਸੰਕਟ ਨੂੰ ਘੱਟ ਕਰਨ ਵਿਚ ਮਦਦ ਕਰਨ ਦੀ ਉਮੀਦ ਵਿਚ ਮਾਸਕੋ ਨਾਲ ਤਾਲਮੇਲ ਬਣਾਏ ਰੱਖਣਗੇ। ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਤੋਂ ਇਜ਼ਰਾਈਲ ਨੇ ਇਸ ਮਸਲੇ ‘ਤੇ ਸੰਤੁਲਿਤ ਰੁਖ਼ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਯੂਕਰੇਨ ਦੀ PM ਮੋਦੀ ਨੂੰ ਅਪੀਲ, “ਰੂਸ ਨਾਲ ਤੁਹਾਡੀ ਚੰਗੀ ਦੋਸਤੀ, ਪੁਤਿਨ ਨੂੰ ਹਮਲਾ ਰੋਕਣ ਲਈ ਕਹੋ”
ਇਜ਼ਰਾਈਲ ਲਗਾਤਾਰ ਦੋਵੇਂ ਦੇਸ਼ਾਂ ਵਿਚਾਲੇ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੋਵੇਂ ਪੱਖਾਂ ਨੂੰ ਬੇਲਾਰੂਸ ਵਿਚ ਗੱਲਬਾਤ ਦੀ ਟੇਬਲ ‘ਤੇ ਲਿਆਉਣ ਵਿਚ ਵੀ ਇਜ਼ਰਾਈਲ ਦੀ ਅਹਿਮ ਭੂਮਿਕਾ ਸਮਝੀ ਜਾ ਰਹੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੈਰ ਲੈਪਿਡ ਨੇ ਹਾਲਾਂਕਿ ਯੂਕਰੇਨ ਵਿਚ ਰੂਸੀ ਫੌਜੀ ਕਾਰਵਾਈ ਦੀ ਆਲੋਚਨਾ ਕੀਤੀ ਹੈ ਪਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਰੂਸ ਖਿਲਾਫ ਖੁੱਲ੍ਹ ਕੇ ਕੁਝ ਵੀ ਬੋਲਦੇ ਨਜ਼ਰ ਨਹੀਂ ਆਏ ਹਨ।