ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਦੋਵਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਠੰਡ ਪੈ ਗਈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੀਂਹ ਪਵੇਗਾ। ਇਸ ਤੋਂ ਬਾਅਦ ਮੌਸਮ 27 ਜਨਵਰੀ ਨੂੰ ਖੁੱਲ੍ਹੇਗਾ। ਹਾਲਾਂਕਿ 28 ਜਨਵਰੀ ਨੂੰ ਫਿਰ ਤੋਂ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਮੰਗਲਵਾਰ ਨੂੰ ਚੰਡੀਗੜ੍ਹ ਸਣੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋਈ। ਉਂਝ ਪੰਜਾਬ ਦਾ ਬਠਿੰਡਾ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਇੱਥੇ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ 5 ਡਿਗਰੀ, ਬਰਨਾਲਾ ਵਿੱਚ 6.4, ਫਰੀਦਕੋਟ ਵਿੱਚ 6.9, ਅੰਮ੍ਰਿਤਸਰ ਵਿੱਚ 6.2, ਲੁਧਿਆਣਾ ਵਿੱਚ 7.4 ਅਤੇ ਪਟਿਆਲਾ ਵਿੱਚ 9.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : 24 ਸਾਲ ਤੋਂ ਮਾਂ ਇਕ ਹੀ ਥਾਲੀ ‘ਚ ਖਾਧੀ ਸੀ ਖਾਣਾ, ਦੇਹਾਂਤ ਦੇ ਬਾਅਦ ਖੁੱਲ੍ਹਿਆ ਥਾਲੀ ਦਾ ਰਾਜ਼
ਦੂਜੇ ਪਾਸੇ ਹਰਿਆਣਾ ਦਾ ਸਿਰਸਾ ਸਭ ਤੋਂ ਠੰਡਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ ਵਿੱਚ ਰਾਤ ਦਾ ਤਾਪਮਾਨ 8.8 ਡਿਗਰੀ, ਕਰਨਾਲ ਵਿੱਚ 9.6, ਰੋਹਤਕ ਵਿੱਚ 10.4 ਅਤੇ ਭਿਵਾਨੀ ਵਿੱਚ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: